ਅੱਜ ਰਾਸ਼ਟਰੀ ਵਿਗਿਆਨ ਦਿਵਸ ਹੈ। ਭਾਰਤ ਦੇ ਮਹਾਨ ਵਿਗਿਆਨਕ ਚੰਦਰਸ਼ੇਖਰ ਵੇਂਕਟ ਰਮਨ ਦੇ ਸਮਨਾਮ ਤੇ ਯਾਦ ‘ਚ ਹਰ ਸਾਲ ਅੱਜ ਦਾ ਦਿਨ ਮਨਾਇਆ ਜਾਂਦਾ ਹੈ। ਭੌਤਿਕ ਵਿਗਿਆਨੀ ਸੀਵੀ ਰਮਨ ਦੁਆਰਾ ਮਹਾਨ ਖੋਜ ‘ ਰਮਨ ਇਫੈਕਟ’ ਦੀ ਖੋਜ ਦੀ ਪੁਸ਼ਟੀ 28 ਫਰਵਰੀ 1928 ਦੇ ਦਿਨ ਹੀ ਕੀਤੀ ਗਈ ਸੀ। ਬਾਅਦ ‘ਚ ਸਾਲ 1930 ‘ਚ ਵਿਗਿਆਨਕ ਸੀਵੀ ਰਮਨ ਨੂੰ ਇਸ ਖੋਜ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਐੱਨਸੀਐੱਸਟੀਸੀ ਵਲੋਂ ਭਾਰਤ ਸਰਕਾਰ ਨੂੰ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਨ ਦੇ ਰੂਪ ‘ਚ ਮਨਾਏ ਜਾਣ ਦੀ ਸਲਾਹ ਦਿੱਤੀ ਗਈ ਸੀ।
ਇਸ ਦਿਨ ਦੇਸ਼ ਦੇ ਸਕੂਲਾਂ , ਕਾਲਜਾਂ ਤੇ ਹੋਰ ਵਿਦਿਅਕ ਅਦਾਰਿਆ ‘ਚ ਵਿਗਿਆਨ ਨਾਲ ਸੰਬੰਧਤ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਹ ਪ੍ਰੋਗਰਾਮ ਵਿਦਿਆਰਥੀਆਂ ‘ਚ ਵਿਗਿਆਨ ਪ੍ਰਤੀ ਜਾਗਰੂਕਤਾ ਤੇ ਰੁਚੀ ‘ਚ ਵਾਧਾ ਕਰਦੇ ਹਨ। ਇਸ ਤੋਂ ਇਲਾਵਾ ਹੋਰ ਸੰਗਠਨਾਂ ‘ਚ ਵਿਗਿਆਨ ਨਾਲ ਸਬੰਧਤ ਸਪੀਚ, ਰੇਡੀਓ ਤੇ ਟੀਵੀ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਸਾਲ 2022 ਦੀ ਥੀਮ ‘ਇੰਟੀਗ੍ਰੇਟਿਡ ਅਪ੍ਰੋਚ ਇਨ ਐੱਸਐਂਡਟੀ ਫਾਰ ਸਸਟੇਨੇਬਲ ਫਿਊਚਰ’ ਐਲਾਨਿਆ ਗਿਆ ਹੈ।
National Science Day ਮਨਾਏ ਜਾਣ ਦਾ ਉਦੇਸ਼
ਇਹ ਦਿਨ ਲੋਕਾਂ ਦੇ ਰੋਜ਼ਾਨਾ ਜਿੰਦਗੀ ‘ਚ ਵਿਗਿਆਨ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਮਾਨਵ ਕਲਿਆਣ ਲਈ ਵਿਗਿਆਨ ਦਾ ਹਰ ਮਹੱਤਵ ਨੂੰ ਉਜਾਗਰ ਕਰਨਾ ਹੈ। ਇਹ ਵਿਗਿਆਨ ਦੇ ਹਰ ਖੇਤਰ ਨੂੰ ਉਜਾਗਰ ਕਰਨ ਤੇ ਹਰ ਖੇਤਰ ‘ਚ ਵਿਕਾਸ ਲਈ ਨਵੀਂਆਂ ਤਕਨੀਕਾਂ ਨੂੰ ਲਾਗੂ ਕਰਨ ਲਈ ਮਨਾਇਆ ਜਾਂਦਾ ਹੈ।