ਜਲੰਧਰ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੌਰੇ ਦੇ ਦੂਜੇ ਦਿਨ ਜਲੰਧਰ ਵਿਚ ਵਪਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਤੁਹਾਡੀ ਸਰਕਾਰ ਆਉਣਾ ‘ਤੇ ਉਨ੍ਹਾਂ ਨੂੰ 24 ਘੰਟੇ ਬਿਜਲੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇੱਕ ਮੌਕਾ ਸਾਨੂੰ ਵੀ ਦੇ ਕੇ ਦੇਖੋ। ਇਸਦੇ ਨਾਲ ਹੀ ਉਨ੍ਹਾਂ ਨੇ ਕਈ ਹੋਰ ਵਾਅਦੇ ਵੀ ਕੀਤੇ।
ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਬਣਨ ‘ਤੇ ਪੁਰਾਣੇ ਕਾਨੂੰਨਾਂ ਵਿੱਚ ਸੁਧਾਰ ਕੀਤਾ ਜਾਵੇਗਾ। ਜੋ ਜ਼ਰੂਰੀ ਨਹੀਂ ਹਨ ਉਨ੍ਹਾਂ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਲਾਲਫ਼ੀਤਾਸ਼ਾਹੀ ਅਤੇ ਇੰਸਪੈਕਟਰ ਰਾਜ ਵੀ ਖ਼ਤਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ 3 – 6 ਮਹੀਨਿਆਂ ‘ਚ VAT ਰਿਫੰਡ, ਬੁਨਿਆਦੀ ਢਾਂਚੇ ਨੂੰ ਠੀਕ ਕਰਨ,ਹਫਤਰ ਪ੍ਰਣਾਲੀ ਅਤੇ ਗੁੰਡਾ ਟੈਕਸ ਖ਼ਤਮ ਕਰਨ, ਪਾਰਟਨਰ ਦੇ ਰੂਪ ਵਿੱਚ ਕੰਮ ਕਰਨਾ, ਸ਼ਾਂਤਮਈ ਪੰਜਾਬ ਅਤੇ MSME ਨੂੰ ਵਧਾਉਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸੜਕਾਂ ,ਪਾਣੀ ਬਿਜਲੀ ਦੀ ਸਮੱਸਿਆ 2 ਸਾਲਾਂ ਦੇ ਅੰਦਰ ਹੱਲ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਜੇਕਰ ਇੱਕ ਇਮਾਨਦਾਰ ਮੁੱਖਮੰਤਰੀ ਹੋਵੇਗਾ, ਇਮਾਨਦਾਰ ਮੰਤਰੀਮੰਡਲ ਹੋਵੇਗਾ ਤਾਂ ਵਿੱਚ ਚੁਣੋਤੀ ਦੇ ਸਕਦੇ ਹਾਂ ਕਿ ਹੇਠਾਂ ਦਾ ਸਾਰਾ ਢਾਂਚਾ ਆਪਣੇ ਆਪ ਠੀਕ ਹੋ ਜਾਵੇਗਾ। ਅਜਿਹਾ ਨਹੀਂ ਹੈ ਕਿ ਇਹ ਹੋ ਨਹੀਂ ਸਕਦਾ, ਦਿੱਲੀ ਵਿੱਚ ਅਸੀਂ ਕਰਕੇ ਦਿਖਾਇਆ ਹੈ।