ਅਫਗਾਨਿਸਤਾਨ ਤੋਂ ਅਮਰੀਕਾ ਦੇ ਸੈਨਿਕਾਂ ਦੀ ਹੋਈ ਵਾਪਸੀ, 20 ਸਾਲਾਂ ਦੀ ਭਿਆਨਕ ਜੰਗ ਦਾ ਹੋਇਆ ਅੰਤ

0
109

ਅੱਜ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦਾ ਆਖਰੀ ਜਹਾਜ਼ ਰਵਾਨਾ ਹੋ ਗਿਆ ਹੈ। ਤਾਲਿਬਾਨ ਨੇ ਦੇਸ਼ ਤੋਂ ਅਮਰੀਕੀ ਫੌਜੀਆਂ ਦੀ ਪੂਰਨ ਵਾਪਸੀ ਦੇ ਬਾਅਦ ਅਫ਼ਗਾਨਿਸਤਾਨ ਦੇ ਪੂਰੀ ਤਰ੍ਹਾਂ ਆਜ਼ਾਦ ਹੋਣ ਦਾ ਐਲਾਨ ਕੀਤਾ। ਤਾਲਿਬਾਨ ਦੇ ਇੱਕ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਕਿਹਾ, ‘ਸਾਰੇ ਅਮਰੀਕੀ ਫ਼ੌਜੀ ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋ ਗਏ ਹਨ ਅਤੇ ਹੁਣ ਸਾਡਾ ਦੇਸ਼ ਪੂਰੀ ਤਰ੍ਹਾਂ ਆਜ਼ਾਦ ਹੈ।’ ਇਸ ਦੇ ਨਾਲ ਹੀ ਅਮਰੀਕਾ ਵੱਲੋਂ ਵੀ ਮੰਗਲਵਾਰ ਦੀ ਡੈਡਲਾਈਨ ਤੋਂ ਪਹਿਲਾਂ ਆਪਣੇ ਫ਼ੌਜੀਆਂ ਦੀ ਵਾਪਸੀ ਦੀ ਪੁਸ਼ਟੀ ਕੀਤੀ ਗਈ ਹੈ। ਜਿਸ ਦੇ ਨਾਲ ਹੀ ਇਸ ਯੁੱਧ ਪ੍ਰਭਾਵਿਤ ਦੇਸ਼ ਵਿਚ ਕਰੀਬ 20 ਸਾਲ ਦੀ ਅਮਰੀਕੀ ਫੌਜ ਦੀ ਮੌਜੂਦਗੀ ਖ਼ਤਮ ਹੋ ਗਈ ਹੈ।

ਤਾਲਿਬਾਨ ਦੇ ਲੜਾਕਿਆਂ ਨੇ ਅਮਰੀਕੀ ਜਹਾਜ਼ਾਂ ਨੂੰ ਸੋਮਵਾਰ ਦੇਰ ਰਾਤ ਰਵਾਨਾ ਹੁੰਦੇ ਦੇਖਿਆ ਅਤੇ ਫਿਰ ਹਵਾ ਵਿਚ ਗੋਲੀਆਂ ਚਲਾਈਆਂ ਅਤੇ ਆਪਣੀ ਜਿੱਤ ਦਾ ਜਸ਼ਨ ਮਨਾਇਆ। ਕਾਬੁਲ ਹਵਾਈ ਅੱਡੇ ’ਤੇ ਤਾਇਨਾਤ ਤਾਲਿਬਾਨ ਦੇ ਇੱਕ ਲੜਾਕੇ ਹੇਮਾਦ ਸ਼ੇਰਜਾਦ ਨੇ ਕਿਹਾ, ‘ਆਖ਼ਰੀ ਪੰਜ ਜਹਾਜ਼ ਰਵਾਨਾ ਹੋ ਗਏ ਹਨ ਅਤੇ ਹੁਣ ਇਹ ਮੁਹਿੰਮ ਖ਼ਤਮ ਹੋ ਗਈ ਹੈ। ਆਪਣੀ ਖ਼ੁਸ਼ੀ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ।ਅਮਰੀਕਾ ਸੈਂਟਰਲ ਕਮਾਂਡ ਦੇ ਜਨਰਲ ਫ੍ਰੈਂਕ ਮੈਕੇਂਜੀ ਨੇ ਵੀ ਵਾਸ਼ਿੰਗਟਨ ਵਿਚ ਮੁਹਿੰਮ ਖ਼ਤਮ ਹੋਣ ਦਾ ਐਲਾਨ ਕੀਤਾ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (Joe Biden) ਨੇ ਦੱਸਿਆ ਕਿ ‘ਅਫਗਾਨਿਸਤਾਨ ਵਿੱਚ ਅਮਰੀਕਾ ਦੀ 20 ਸਾਲਾਂ ਦੀ ਫੌਜੀ ਮੌਜੂਦਗੀ ਖਤਮ ਹੋ ਗਈ ਹੈ।’ ਰਾਸ਼ਟਰਪਤੀ ਬਾਇਡਨ ਨੇ ਇਹ ਐਲਾਨ ਸਾਰੇ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਕੁਝ ਘੰਟਿਆਂ ਬਾਅਦ ਕੀਤਾ। ਉਸਨੇ ਕਿਹਾ- ‘ਹੁਣ ਅਫਗਾਨਿਸਤਾਨ ਵਿੱਚ ਸਾਡੀ 20 ਸਾਲਾਂ ਦੀ ਫੌਜੀ ਮੌਜੂਦਗੀ ਖਤਮ ਹੋ ਗਈ ਹੈ।’ ‘ਬਾਇਡਨ ਨੇ ਅਫਗਾਨਿਸਤਾਨ ਛੱਡਣ ਲਈ ਹਥਿਆਰਬੰਦ ਫੌਜਾਂ ਦਾ ਧੰਨਵਾਦ ਕੀਤਾ। ਬਾਇਡਨ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕਰਨਗੇ।

LEAVE A REPLY

Please enter your comment!
Please enter your name here