ਅੰਮ੍ਰਿਤਸਰ: ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਹੁਕਮਾਂ ਦੇ ਕਾਰਨ ਅਟਾਰੀ ਬਾਰਡਰ ’ਤੇ ਹੋਣ ਵਾਲੀ ਰਿਟਰੀਟ ਸੈਰਾਮਨੀ ’ਚ ਟੂਰਿਸਟਾਂ ਦੀ ਐਂਟਰੀ ਕਿਸੇ ਵੀ ਸਮੇਂ ਬੰਦ ਹੋ ਸਕਦੀ ਹੈ। ਡੀ. ਸੀ. ਵਲੋਂ ਸਪੋਰਟਰਸ ਕੰਪਲੈਕਸ ਅਤੇ ਸਟੇਡੀਅਮਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਟੂਰਿਸਟ ਗੈਲਰੀ ਵੀ ਇਸ ਸ਼੍ਰੇਣੀ ’ਚ ਆਉਂਦੀ ਹੈ। ਇਸ ਦੇ ਨਾਲ ਹੀ ਜੇਕਰ ਬੀ. ਐੱਸ. ਐੱਫ. ਦੀ ਗੱਲ ਕੀਤੀ ਜਾਵੇ ਤਾਂ ਅਜੇ ਤੱਕ ਬੀ. ਐੱਸ. ਐੱਫ. ਨੇ ਟੂਰਿਸਟ ਐਂਟਰੀ ਨੂੰ ਬੰਦ ਕਰਨ ਸਬੰਧੀ ਅਜਿਹਾ ਕੋਈ ਫ਼ੈਸਲਾ ਨਹੀਂ ਲਿਆ ਹੈ।