ਮਸ਼ਹੂਰ ਯੂਟਿਊਬਰ ਕਾਰਲ ਐਡਵਰਡ ਰਾਈਸ ਉਰਫ ਕਾਰਲ ਰਾਕ ਨੇ ਦੋਸ਼ ਲਾਇਆ ਕਿ ਉਸ ਨੂੰ ਭਾਰਤ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾਈ ਗਈ ਹੈ। ਇਹ ਜਾਣਕਾਰੀ ਉਸ ਨੇ ਯੂਟਿਊਬਰ ‘ਤੇ ਇਕ ਵੀਡੀਓ ਸ਼ੇਅਰ ਕਰਕੇ ਦਿੱਤੀ। ਇਸ ਵਿਚ ਉਸਨੇ ਦੱਸਿਆ ਹੈ ਕਿ ਭਾਰਤ ਸਰਕਾਰ ਨੇ ਉਸ ਨੂੰ ਬਲੈਕਲਿਸਟ ਕੀਤਾ ਹੈ ਅਤੇ ਦੇਸ਼ ਵਿਚ ਦਾਖਲ ਹੋਣ ‘ਤੇ ਰੋਕ ਲਗਾਈ ਹੈ।
ਕਾਰਲ ਰਾਕ ਦੀ ਪਤਨੀ ਮਨੀਸ਼ਾ ਮਲਿਕ ਇਕ ਭਾਰਤੀ ਹੈ। ਮਨੀਸ਼ਾ ਨੇ ਇਸ ਕਾਰਨ ਦਿੱਲੀ ਹਾਈਕੋਰਟ ‘ਚ ਇੱਕ ਪਟੀਸ਼ਨ ਦਾਇਰ ਕਰਕੇ ਇਸ ਪਾਬੰਦੀ ਨੂੰ ਚੁਣੌਤੀ ਦਿੱਤੀ ਹੈ।ਕਾਰਲ ਰਾਕ ਨੇ ਯੂਟਿਊਬਰ ‘ਤੇ ਲਿਖਿਆ,’ ਮੈਂ ਆਪਣੀ ਪਤਨੀ ਨੂੰ 269 ਦਿਨਾਂ ਤੱਕ ਕਿਉਂ ਨਹੀਂ ਦੇਖ ਸਕਦਾ ‘ਅਤੇ ਇਸ ਦਾ ਕਾਰਨ ਉਸ ਨੇ ਉਸ ਨੂੰ ਭਾਰਤ ਸਰਕਾਰ ਦੁਆਰਾ ਬਲੈਕਲਿਸਟ ਕੀਤੇ ਜਾਣ ਦਾ ਕਾਰਨ ਦੱਸਿਆ।
ਕਾਰਲ ਰਾਕ ਨਿਊਜ਼ੀਲੈਂਡ ਤੋਂ ਹੈ,ਉਹ 2019 ਤੋਂ ਅਕਤੂਬਰ 2020 ਤੱਕ ਦਿੱਲੀ ਦੇ ਪੀਤਮਪੁਰਾ ਵਿੱਚ ਵੀਜ਼ਾ ‘ਤੇ ਰਹਿ ਰਿਹਾ ਸੀ। ਉਸਨੇ ਹੁਣ ਆਪਣੇ ਯੂਟਿਊਬਰ ਚੈਨਲ ‘ਤੇ ਵੀਡੀਓ ਅਪਲੋਡ ਕਰਨ ਦੇ ਨਾਲ ਚੇਨਜ.ਆਰ.ਓ.’ ਤੇ ਪਟੀਸ਼ਨ ਸ਼ੁਰੂ ਕੀਤੀ ਹੈ। ਉਸਦੇ ਅਨੁਸਾਰ, ‘ਮੈਂ ਅਕਤੂਬਰ 2020 ਨੂੰ ਦੁਬਈ ਅਤੇ ਪਾਕਿਸਤਾਨ ਦਾ ਦੌਰਾ ਕਰਨ ਲਈ ਭਾਰਤ ਛੱਡ ਗਿਆ ਸੀ। ਜਦੋਂ ਮੈਂ ਭਾਰਤ ਛੱਡਿਆ ਤਾਂ ਮੇਰਾ ਵੀਜ਼ਾ ਰੱਦ ਕਰ ਦਿੱਤਾ ਗਿਆ। ਮੈਨੂੰ ਕੋਈ ਕਾਰਨ ਨਹੀਂ ਦਿੱਤਾ ਗਿਆ ਸੀ।
ਇਸ ਦੇ ਨਾਲ ਹੀ ਉਸਨੇ ਕਿਹਾ, ‘ਮੈਂ ਦੁਬਈ ਵਿੱਚ ਨਵੇਂ ਵੀਜ਼ਾ ਲਈ ਅਰਜ਼ੀ ਦਿੱਤੀ ਸੀ। ਮੈਨੂੰ ਭਾਰਤੀ ਹਾਈ ਕਮਿਸ਼ਨ ਵਿਚ ਬੁਲਾਇਆ ਗਿਆ ਅਤੇ ਮੈਨੂੰ ਦੱਸਿਆ ਗਿਆ ਕਿ ਮੈਨੂੰ ਸਰਕਾਰ ਦੁਆਰਾ ਬਲੈਕਲਿਸਟ ‘ਚ ਸ਼ਾਮਿਲ ਕੀਤਾ ਗਿਆ ਹੈ। ਇਸ ਲਈ ਮੈਨੂੰ ਨਵਾਂ ਵੀਜ਼ਾ ਨਹੀਂ ਦਿੱਤਾ ਜਾ ਸਕਦਾ।