ਪਟਿਆਲਾ, 22 ਅਗਸਤ 2025 : ਯੰਗ ਸਟਾਰ ਵੈਲਫੇਅਰ ਕਲੱਬ (Young Star Welfare Club) ਦੇ ਚੇਅਰਮੈਨ ਪ੍ਰਿੰਸ ਖਰਬੰਦਾ, ਪ੍ਰਧਾਨ ਗੁਲਾਬ ਰਾਏ ਗਰਗ ਅਤੇ ਜਨਰਲ ਸਕੱਤਰ ਕੁਮਾਰ ਵਿਸ਼ੇਸ਼ ਅਤੇ ਹੋਰ ਮੈਂਬਰਾਂ ਵੱਲੋਂ ਵਾਤਾਵਰਨ ਨੂੰ ਸ਼ੁੱਧ ਅਤੇ ਹਰਾ ਭਰਾ ਰੱਖਣ ਲਈ ਅੱਜ ਇੰਨਵਾਇਰਮੈਂਟ ਪਾਰਕ (Environment Park) ਪਾਸੀ ਰੋਡ ਵਿਖੇ ਪੌਦੇ ਲਗਾਏ ਗਏ । ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ (Mayor Kundan Gogia) ਅਤੇ ਸ਼ਹਿਰ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਵੱਡੇ ਪੱਧਰ ਤੇ ਭਾਗ ਲਿਆ ਅਤੇ ਕਲੱਬ ਦੇ ਇਸ ਉਪਰਾਲੇ ਦੀ ਦਿਲੋਂ ਸ਼ਲਾਘਾ ਕੀਤੀ ।
ਇਸ ਮੌਕੇ ਕੁਮਾਰ ਵਿਸ਼ੇਸ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਕਲੱਬ ਵੱਲੋਂ ਪਾਰਕ ਵਿਖੇ 34 ਦੇ ਕਰੀਬ ਬੂਟੇ ਸਮੇਤ ਵੱਡੇ ਲੋਹੇ ਦੇ ਗਮਲੇ ਅਤੇ 100 ਬੂਟੇ (100 plants) ਹੋਰ ਵੀ ਦਿੱਤੇ ਗਏ ਹਨ, ਇਸ ਦੇ ਨਾਲ ਹੀ ਇੱਕ ਤ੍ਰਿਵੇਣੀ ਨਿੰਮ, ਪਿੱਪਲ ਤੇ ਬੋਹੜ ਵੀ ਲਗਾਈ ਗਈ, ਜਿਸ ਨਾਲ ਪਾਰਕ ਦੀ ਖੂਬਸੂਰਤੀ ਵਿੱਚ ਹੋਰ ਵਾਧਾ ਹੋ ਹੋਵੇਗਾ । ਉਨਾਂ ਅੱਗੇ ਕਿਹਾ ਕਿ ਕਲੱਬ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਹਰ ਸਾਲ ਪੌਦੇ ਲਗਾਏ ਜਾਂਦੇ ਹਨ ਤਾਂ ਜੋਂ ਆਮ ਲੋਕਾਂ ਨੂੰ ਸ਼ੁੱਧ ਹਵਾ ਅਤੇ ਛਾਇਆਦਾਰ ਛਾਂ ਮਿਲਦੀ ਰਹੇ। ਇਸ ਮੌਕੇ ਸੰਤ ਬਾਂਗਾ, ਰਾਜੇਸ਼ ਗਾਂਧੀ, ਆਦਰਸ਼ ਸੂਦ, ਨਰਿੰਦਰ ਗਰਗ, ਇੰਨਵਾਇਰਮੈਂਟ ਪਾਰਕ ਦੇ ਮੈਂਬਰ ਜਸਬੀਰ ਸਿੰਘ ਗਾਂਧੀ, ਪੈਟਰਨ ਗੁਰਦੀਪ ਸਿੰਘ, ਪ੍ਰਧਾਨ ਡੀ.ਐਸ.ਪੀ ਟਿਵਾਣਾ ਜੀ ਅਤੇ ਸਕੱਤਰ ਵਿਜੇ ਸਿੰਘੀ ਅਤੇ ਹੋਰ ਮੈਂਬਰ ਮੌਕੇ ਤੇ ਹਾਜ਼ਰ ਸਨ ।
Read More : ਡਰਾਈਵਰ ਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਨੇ ਬੂਟੇ ਲਗਾਏ