ਰੰਜਸ਼ ਦੇ ਚਲਦਿਆਂ ਨੌਜਵਾਨ ਦਾ ਕੀਤਾ ਕ. ਤ. ਲ

0
19
Batala Murder Boy

ਬਟਾਲਾ, 5 ਅਗਸਤ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਬਟਾਲਾ ਦੇ ਨੇੜਲੇ ਪਿੰਡ ਘਣੀਏ ਕੇ ਬਾਂਗਰ (Ghaniyye Ke Bangar, a village near Batala) ਵਿਚ ਦੇਰ ਸ਼ਾਮ ਸਮੇਂ ਆਪਣੇ ਪਰਿਵਾਰ ਨਾਲ ਜਾ ਰਹੇ 27 ਸਾਲ ਨੌਜਵਾਨ ਨੂੰ ਉਸਦੇ ਪਿੰਡ ਦੇ ਰਹਿਣ ਵਾਲੇ ਕੁਝ ਲੋਕਾਂ ਵਲੋਂ ਰਾਹ ਵਿਚ ਰੋਕ ਘੇਰਾ ਪਾ ਤੇਜ਼ਧਾਰ ਹਤਿਆਰਾ ਨਾਲ ਹਮਲਾ ਕਰ ਦਿੱਤਾ , ਉੱਥੇ ਹੀ ਪੇਟ ਵਿਚ ਵਾਰ ਹੋਣ ਦੇ ਚਲਦੇ ਨੌਜਵਾਨ ਦੀ ਬਟਾਲਾ ਹਸਪਤਾਲ ਲਿਆਂਦੇ ਹੋਏ ਰਾਹ ਵਿੱਚ ਮੌਤ ਹੋ ਗਈ ।

ਕੌਣ ਹੈ ਮ੍ਰਿਤਕ

ਆਪਸੀ ਰੰਜਸ਼ ਦਾ ਸਿ਼ਕਾਰ ਹੋਇਆ ਨੌਜਵਾਨ ਬਲਜਿੰਦਰ ਸਿੰਘ (Baljinder Singh) ਹੈ ਤੇ ਬਲਜਿੰਦਰ ਦੇ ਇਸ ਤਰ੍ਹਾਂ ਜਾਣ ਨਾਲ ਪਤਨੀ, ਬਜ਼ੁਰਗ ਮਾਂ ਅਤੇ ਪਰਿਵਾਰਕ ਮੈਬਰਾ ਦਾ ਰੋ-ਰੋ ਕੇ ਜਿਥੇ ਬੁਰਾ ਹਾਲ ਹੋਇਆ ਪਿਆ ਹੈ ਦੀ ਪਤਨੀ ਅਤੇ ਰਿਸ਼ੇਤਦਾਰਾ ਨੇ ਦੱਸਿਆ ਕਿ ਬਲਜਿੰਦਰ ਸਿੰਘ ਦੇ ਪਰਿਵਾਰ ਦੀ ਉਹਨਾ ਦੇ ਪਿੰਡ ਦੇ ਹੀ ਰਹਿਣ ਵਾਲੇ ਇਕ ਪਰਿਵਾਰ ਨਾਲ ਪੁਰਾਣਾ ਜਮੀਨ ਦਾ ਝਗੜਾ ਚੱਲ ਰਿਹਾ ਹੈ ਅਤੇ ਮ੍ਰਿਤਕ ਦੀ ਪਤਨੀ ਮੁਤਕਬਿਕ ਉਹ ਅਤੇ ਉਸ ਦਾ ਪਤੀ ਅਤੇ ਸੱਸ ਅੱਜ ਪਿੰਡ ਆਪਣੇ ਘਰ ਜਾ ਰਹੇ ਸਨ ਕਿ ਅਚਾਨਕ ਜਿਹਨਾ ਨਾਲ ਉਹਨਾਂ ਦੇ ਪਰਿਵਾਰ ਦੀ ਜ਼ਮੀਨੀ ਵਿਵਾਦ ਹੈ ਉਹਨਾਂ ਪਰਿਵਾਰ ਵਲੋਂ ਇਕੱਠੇ ਹੋ ਉਸਦੇ ਪਤੀ ਤੇ ਅਤੇ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਜਿਸ ਹਮਲੇ ਚ ਉਸਦੇ ਪਤੀ ਦੀ ਮੌਤ ਹੋ ਗਈ ।

ਕੀ ਆਖਿਆ ਮੈਡੀਕਲ ਅਧਿਕਾਰੀ ਨੇ

ਬਟਾਲਾ ਸਿਵਲ ਹਸਪਤਾਲ ਦੇ ਡਿਊਟੀ ਮੈਡੀਕਲ ਅਫਸਰ (Duty Medical Officer) ਡਾ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਨੂੰ ਜਦ ਪਰਿਵਾਰ ਨੇ ਹਸਪਤਾਲ ਲਿਆਂਦਾ ਸੀ ਤਾ ਉਸਦੀ ਪਹਿਲਾ ਹੀ ਮੌਤ ਹੋ ਚੁੱਕੀ ਸੀ ਅਤੇ ਇਸ ਲਈ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਚ ਰੱਖਿਆ ਗਿਆ ਹੈ ਅਤੇ ਪੁਲਿਸ ਨੂੰ ਵੀ ਮਾਮਲੇ ਦੀ ਇਤਲਾਹ ਦੇ ਦਿੱਤੀ ਗਈ ਹੈ ।

Read More : ਕਹੀ ਮਾਰ ਕੇ ਬੰਦਾ ਮੌਤ ਦੇ ਘਾਟ ਉਤਾਰਨ ਤੇ ਕਤਲ ਕੇਸ ਦਰਜ

LEAVE A REPLY

Please enter your comment!
Please enter your name here