ਪਟਿਆਲਾ, 15 ਅਕਤਬਰ 2025 : ਰਾਸ਼ਟਰੀ ਮਹਿਲਾ ਕਮਿਸ਼ਨ (National Commission for Women) ਵੱਲੋਂ ਔਰਤਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦੀ ਸੁਣਵਾਈ ਲਈ ਪਟਿਆਲਾ ਵਿਖੇ ‘ਰਾਸ਼ਟਰੀ ਮਹਿਲਾ ਆਯੋਗ ਆਪ ਕੇ ਦੁਆਰ’ ਤਹਿਤ ਮਹਿਲਾ ਜਨ ਸੁਣਵਾਈ ਕੈਂਪ 17 ਅਕਤੂਬਰ ਨੂੰ ਪੁਲਿਸ ਲਾਈਨ ਪਟਿਆਲਾ ਦੇ ਕਾਨਫਰੰਸ ਹਾਲ ਵਿਖੇ ਲਗਾਇਆ ਜਾਵੇਗਾ ।
ਪਟਿਆਲਾ ਜ਼ਿਲ੍ਹੇ ਦੀਆਂ ਲੰਬਿਤ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ
ਨੈਸ਼ਨਲ ਕਮਿਸ਼ਨ ਵਾਰ ਵੂਮੈਨ ਦੇ ਲੀਗਲ ਕਾਉਂਸਲਰ ਅੰਜਨਾ ਸ਼ਰਮਾ ਨੇ ਦੱਸਿਆ ਕਿ ਇਸ ਦੌਰਾਨ ਪਟਿਆਲਾ ਜ਼ਿਲ੍ਹੇ ਦੀਆਂ ਲੰਬਿਤ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਹੋਰ ਮੌਕੇ ‘ਤੇ ਆਉਣ ਵਾਲੀਆਂ ਮਹਿਲਾਵਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਵੀ ਕੀਤੀ ਜਾਵੇਗੀ । ਇਸ ਦੌਰਾਨ ਸਿਵਲ ਪ੍ਰਸ਼ਾਸਨ, ਪੁਲਿਸ, ਨਗਰ ਨਿਗਮ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ ।









