ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿਚ ਮਹਿਲਾ ਬੈਂਕ ਦੀ ਮੁਲਾਜਮ ਨਹੀਂ ਹੈ : ਬੈਂਕ

0
19
CRPF

ਜਲੰਧਰ, 21 ਸਤੰਬਰ 2025 : ਬੈਂਕਿੰਗ ਖੇਤਰ ਦੇ ਇਕ ਪ੍ਰਸਿੱਧ ਬੈਂਕ ਐਚ. ਡੀ. ਐਫ. ਸੀ. ਬੈਂਕ (H. D. F. C. Bank) ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਜਿਸ ਵਿਚ ਇਕ ਮਹਿਲਾ ਇਕ ਸੀ. ਆਰ. ਪੀ. ਐਫ. ਜਵਾਨ ਨੂੰ ਕਾਫੀ ਅਪਮਾਨਜਨਕ ਬੋਲ ਬੋਲ ਰਹੀ ਹੈ ਦੇ ਸਬੰਧ ਵਿਚ ਬੈਂਕ ਨੇ ਆਖਿਆ ਕਿ ਮਹਿਲਾ ਬੈਂਕ ਦੀ ਮੁਲਾਜਮ ਹੀ ਨਹੀਂ ਹੈ ।

ਕੀ ਸੀ ਮਾਮਲਾ

ਸੋਸ਼ਲ ਮੀਡੀਆ ’ਤੇ ਨਿੱਜੀ ਬੈਂਕ ਦੀ ਮਹਿਲਾ ਕਰਮਚਾਰੀ ਵੱਲੋਂ ਦੇਸ਼ ਦੇ ਸੀ. ਆਰ. ਪੀ. ਐਫ. ਜਵਾਨ ਨੂੰ ਅਪਸ਼ਬਦ ਕਹਿਣ ਦਾ ਆਡੀਓ ਵਾਇਰਲ ਹੋਇਆ ਸੀ । ਜਿਸ ’ਚ ਮਹਿਲਾ ਫੌਜੀ ਜਵਾਨ ਨਾਲ ਬੇਹੱਦ ਹੀ ਗਲਤ ਤਰੀਕੇ ਨਾਲ ਗੱਲਬਾਤ ਕਰਦੀ ਹੈ, ਜਿਸ ਤੋਂ ਬਾਅਦ ਲੋਕਾਂ ਨੇ ਮਹਿਲਾ ਕਰਮਚਾਰੀ ਖਿਲਾਫ਼ ਐਕਸ਼ਨ ਲੈਣ ਦੀ ਮੰਗ ਕੀਤੀ ਸੀ ਅਤੇ ਇਸ ਮਹਿਲਾ ਨੂੰ ਐਚ. ਡੀ. ਐਫ. ਸੀ. ਬੈਂਕ ਦੀ ਕਰਮਚਾਰੀ ਦੱਸਿਆ ਗਿਆ ਸੀ ।

ਕੀ ਆਖਿਆ ਸੀ ਮਹਿਲਾ ਨੇ ਸੀ. ਆਰ. ਪੀ. ਐਫ. ਜਵਾਨ ਨੂੰ

ਜ਼ਿਕਰਯੋਗ ਹੈ ਕਿ ਮਹਿਲਾ ਨੇ ਜਵਾਨਾਂ ਦੇ ਖਿਲਾਫ਼ ਅਪਮਾਨਜਨਕ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ‘ਤੁਸੀਂ ਅਨਪੜ੍ਹ ਹੋ, (‘You are illiterate,) ਇਸੇ ਲਈ ਤੁਹਾਨੂੰ ਸਰਹੱਦ ’ਤੇ ਭੇਜਿਆ ਗਿਆ ਹੈ । ਜੇਕਰ ਤੁਸੀਂ ਪੜ੍ਹੇ ਲਿਖੇ ਹੁੰਦੇ ਤਾਂ ਕਿਸੇ ਚੰਗੀ ਸੰਸਥਾ ਵਿਚ ਕੰਮ ਕਰ ਰਹੇ ਹੁੰਦੇ । ਤੁਹਾਨੂੰੇ ਕਿਸੇ ਹੋਰ ਦਾ ਹਿੱਸਾ ਨਹੀਂ ਖਾਣਾ ਚਾਹੀਦਾ, ਉਹ ਹਜ਼ਮ ਨਹੀਂ ਹੋਵੇਗਾ । ਇਸੇ ਲਈ ਤੁਹਾਡੇ ਬੱਚੇ ਵਿਕਲਾਂਗ ਪੈਦਾ ਹੁੰਦੇ ਹਨ ।

Read More : ਭਾਰਤੀ ਫੌਜੀ ਮਹਿਲਾ ਅਧਿਕਾਰੀ ਦੇ ਘਰ ਚੋਰਾਂ ਨੇ ਲਗਾਇਆ ਸਨ੍ਹ

LEAVE A REPLY

Please enter your comment!
Please enter your name here