ਮਹਿਲਾ ਨੇ ਆਪਣੀ ਬੱਚੀ ਸਮੇਤ ਰੇਲ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ

0
7
Woman commits suicide

ਪਟਿਆਲਾ, 11 ਜੁਲਾਈ 2025 : ਪਟਿਆਲਾ (Patiala) ਸ਼ਹਿਰ ਵਿਖੇ ਇਕ ਔਰਤ ਜਿਸਨੇ ਆਪਣੀ ਸਿਰਫ਼ 9 ਮਹੀਨਿਆਂ ਦੀ ਬੱਚੀ ਨੂੰ ਗੋਦੀ ਵਿਚ ਲੈ ਕੇ ਮਾਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਦੇ ਤੁਰੰਤ ਬਾਅਦ ਹੀ ਰੇਲ ਗੱਡੀ ਦੇ ਲੋਕੋ ਪਾਇਲਟ ਵਲੋਂ ਫੌਰੀ ਕਾਰਵਾਈ ਕਰਦਿਆਂ ਪਟਿਆਲਾ ਰੇਲਵੇ ਸਟੇਸ਼ਨ ਅਧਿਕਾਰੀਆਂ ਨੂੰ ਦੱਸਿਆ ਗਿਆ ।

ਦੱੱਸਣਯੋਗ ਹੈ ਕਿ ਪੁਲਸ ਦੇ ਘਟਨਾ ਵਾਲੀ ਥਾਂ ਤੇ ਪਹੁੰਚਣ ਤੇ ਉਨ੍ਹਾਂ ਨੂੰ ਕੋਈ ਬਾਡੀ ਉਥੇ ਨਹੀਂ ਮਿਲੀ ਬਸ ਖੂਨ ਖਿੰਡਿਆ ਹੋਇਆ ਹੀ ਮਿਲਿਆ । ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਵਲੋਂ ਆਲੇ ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰਨ ਤੇ ਪਤਾ ਚੱਲਿਆ ਕਿ ਔਰਤ ਅਤੇ ਉਸ ਦੀ ਬੱਚੀ ਦੀ ਲਾਸ਼ ਉਸ ਦੇ ਰਿਸ਼ਤੇਦਾਰ ਚੁੱਕ ਕੇ ਲੈ ਗਏ ਹਨ।

ਕੌਣ ਹੈ ਮ੍ਰਿਤਕ ਔਰਤ ਤੇ 9 ਮਹੀਨੇ ਦੀ ਬੱਚੀ

ਪਟਿਆਲਾ ਦੇ ਰੇਲਵੇ ਟੈ੍ਰਕ (Railway track) ਤੇ ਬੱਚੀ ਸਮੇਤ ਖੁਦਕੁਸ਼ੀ ਕਰਨ ਵਾਲੀ ਮਹਿਲਾ ਦੀ ਪਛਾਣ ਗੁਰਪ੍ਰੀਤ ਕੌਰ (24) (Gurpreet Kaur (24)) ਵਜੋਂ ਹੋਈ ਹੈ ਤੇ ਉਸਦੀ 9 ਮਹੀਨਿਆਂ ਦੀ ਰਵਨੀਤ ਕੌਰ (9-month-old Ravneet Kaur) ਵਜੋਂ ਪਛਾਣ ਹੋਈ ਹੈ। ਲੋਕਾਂ ਅਨੁਸਾਰ ਮਾਂ-ਧੀ ਦੀਆਂ ਲਾਸ਼ਾਂ ਦੀ ਹਾਲਤ ਬਹੁਤ ਖ਼ਰਾਬ ਸੀ ਤੇ ਲੋਕਾਂ ਨੂੰ ਔਰਤ ਅਤੇ ਕੁੜੀ ਦੀ ਲਾਸ਼ ਦੇ ਟੁਕੜੇ ਰੇਲਵੇ ਟਰੈਕ `ਤੇ ਖਿੰਡੇ ਹੋਏ ਮਿਲੇ।

ਕੀ ਆਖਿਆ ਜੀ. ਆਰ. ਪੀ. ਦੇ ਐਸ. ਐਚ. ਓ. ਨੇ

ਜੀ. ਆਰ. ਪੀ. ਦੇ ਐਸ. ਐਚ. ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਲੱਗਿਆ ਤਾਂ ਪੁਲਸ ਟੀਮ ਮੌਕੇ `ਤੇ ਪਹੁੰਚ ਗਈ ਪਰ ਗੁਰਪ੍ਰੀਤ ਦਾ ਪਰਿਵਾਰ ਪਹਿਲਾਂ ਹੀ ਉਸ ਦੀਆਂ ਅਤੇ ਲੜਕੀ ਰਵਨੀਤ ਦੀਆਂ ਲਾਸ਼ਾਂ ਉੱਥੋਂ ਲੈ ਗਿਆ ਸੀ। ਪੁਲਸ ਵਲੋਂ ਉਕਤ ਘਟਨਾ ਵਿਚ ਮੌਤ ਦੇ ਘਾਟ ਉਤਰੀਆਂ ਮਾਵਾਂ ਤੇ ਧੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਤੋਂ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖਵਾਈਆਂ ਗਈਆਂ।

ਘਟਨਾ ਦੀ ਜਾਂਚ ਵਿਚ ਕੀ ਕੀ ਆਇਆ ਸਾਹਮਣੇ

ਰੇਲਵੇ ਟੈ੍ਰਕ ਤੇ ਬੱਚੀ ਸਮੇਤ ਆਤਮ ਹੱਤਿਆ (Suicide) ਕਰਨ ਵਾਲੀ ਘਟਨਾ ਦੀ ਜਾਂਚ ਕਰਨ ਤੇ ਸਾਹਮਣੇ ਆਇਆ ਕਿ ਗੁਰਪ੍ਰੀਤ ਕੌਰ ਦਾ 5 ਸਾਲ ਪਹਿਲਾਂ ਧਮਿੰਦਰ ਨਾਮ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਹੋਇਆ ਸੀ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵਾਂ ਦੇ 4 ਸਾਲਾਂ ਤੋਂ ਚੰਗੇ ਸਬੰਧ ਸਨ ਪਰ ਹੁਣ ਧਮਿੰਦਰ ਦੇ ਕਿਸੇ ਹੋਰ ਔਰਤ ਨਾਲ ਸਬੰਧ ਸਨ ਜਿੱਥੇ ਉਹ ਕੰਮ ਕਰਦਾ ਸੀ, ਜਿਸਦੇ ਚਲਦਿਆਂ ਘਰ ਵਿਚ ਹਰ ਰੋਜ਼ ਲੜਾਈ-ਝਗੜੇ ਹੁੰਦੇ ਰਹਿੰਦੇ ਸਨ।

ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਗੁਰਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ `ਤੇ ਧਮਿੰਦਰ, ਉਸ ਦੀਆਂ ਦੋ ਭੈਣਾਂ ਬੇਅੰਤ ਕੌਰ, ਜੱਸੂ ਕੌਰ ਅਤੇ ਇੱਕ ਅਣਪਛਾਤੀ ਔਰਤ ਵਿਰੁੱਧ ਧਾਰਾ 108, 3(5) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

Read More : ਕਰਜ਼ੇ ਤੋਂ ਦੁਖੀ ਆ ਕੇ ਕਿਸਾਨ ਨੇ ਕੀਤੀ ਗੋਲੀ ਮਾਰ ਕੇ ਖੁਦਕੁਸ਼ੀ

LEAVE A REPLY

Please enter your comment!
Please enter your name here