ਜਲੰਧਰ ਦੇ ਰਿਹਾਇਸ਼ੀ ਇਲਾਕੇ ‘ਚ ਵੜ੍ਹਿਆ ਜੰਗਲੀ ਜਾਨਵਰ, ਸਹਿਮੇ ਲੋਕ
ਜਲੰਧਰ ‘ਚ ਇਕ ਵਾਰ ਫਿਰ ਇੱਕ ਜੰਗਲੀ ਜਾਨਵਰ ਦਿਖਾਈ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵੀਡੀਓ ਨੂੰ ਰਾਹਗੀਰਾਂ ਨੇ ਆਪਣੇ ਫੋਨ ‘ਤੇ ਓਦੋ ਰਿਕਾਰਡ ਕੀਤਾ ਜਦੋਂ ਉਹ ਨਵਾਂ ਸਾਲ (ਮੰਗਲਵਾਰ ਰਾਤ) ਮਨਾ ਕੇ ਘਰ ਪਰਤ ਰਹੇ ਸਨ।
ਲੋਕਾਂ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ
ਦੱਸ ਦਈਏ ਕਿ ਜਲੰਧਰ ਛਾਉਣੀ ਵਿੱਚ ਜੰਗਲੀ ਜਾਨਵਰ ਕਈ ਵਾਰ ਦੇਖੇ ਜਾ ਚੁੱਕੇ ਹਨ। ਇਸ ਵਾਰ ਬਾਰਾਸਿੰਗਾ ਦੇ ਸ਼ਹਿਰ ਵਿੱਚ ਦਾਖਲ ਹੋਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਂਕਿ, ਉਦੋਂ ਤੋਂ ਬਾਰਸਿੰਘਾ ਦਾ ਵਨ ਵਿਭਾਗ ਨੂੰ ਕੋਈ ਸੁਰਾਗ ਨਹੀਂ ਮਿਲਿਆ ਹੈ। ਜਾਨਵਰ ਦੁਆਰਾ ਕਿਸੇ ਨੂੰ ਕਿਸੇ ਵੀ ਤਰਾਂ ਦੇ ਨੁਕਸਾਨ ਪਹੁੰਚਾਉਣ ਦੀ ਜਾਣਕਾਰੀ ਵੀ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜੋ : ਨਵੇਂ ਸਾਲ ਦੇ ਜਸ਼ਨ ‘ਚ ਡੁੱਬੇ ਮਹਿੰਦਰ ਸਿੰਘ ਧੋਨੀ, ਗੋਆ ‘ਚ ਪਤਨੀ ਸਾਕਸ਼ੀ ਨਾਲ ਡਾਂਸ ਕਰਦੇ ਆਏ ਨਜ਼ਰ
ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦਿਨਾਂ ‘ਚ ਠੰਡ ਦੇ ਨਾਲ-ਨਾਲ ਕਈ ਜਗਾ ਬਰਫਬਾਰੀ ਵੀ ਹੋ ਰਹੀ ਹੈ, ਜਿਸ ਕਾਰਨ ਜੰਗਲੀ ਜਾਨਵਰ ਹੋਰ ਥਾਵਾਂ ‘ਤੇ ਭਾਲ ਕਰਨ ਲਈ ਨਿਕਲਦੇ ਹਨ, ਪਰ ਆਪਣਾ ਰਸਤਾ ਭੁੱਲ ਕੇ ਰਿਹਾਇਸ਼ੀ ਇਲਾਕਿਆਂ ‘ਚ ਦਾਖਲ ਹੋ ਜਾਂਦੇ ਹਨ।