ਪਟਿਆਲਾ, 2 ਸਤੰਬਰ 2025 : ਸ਼ਹਿਰ ਦੇ ਤ੍ਰਿਪੜੀ ਇਲਾਕੇ ਵਿਚ ਰਹਿੰਦੀ ਵਿਆਹੁਤਾ ਮਹਿਲਾ (Married woman) ਨੇ ਪਤੀ ਦੇ ਵਿਦੇਸ਼ ਹੋਣ ਦੀ ਸੂਰਤ ਵਿਚ ਉਹਨਾਂ ਦੀ ਗੈਰ ਹਾਜ਼ਰੀ ਵਿਚ ਉਸ ਨਾਲ ਹੋ ਰਹੀ ਕਥਿਤ ਜ਼ਿਆਦਤੀ ਦੇ ਮਾਮਲੇ ਵਿਚ ਪੁਲਸ ਵੱਲੋਂ ਸ਼ਿਕਾਇਤਾਂ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ ।
ਪੁਲਸ ਵੱਲੋਂ ਸ਼ਿਕਾਇਤਾਂ ’ਤੇ ਕਾਰਵਾਈ ਨਾ ਕਰਨ ਦਾ ਵੀ ਲਾਇਆ ਦੋਸ਼
ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਧਿਕਾ ਰਾਜਪੂਤ (Radhika Rajput) ਨੇ ਦੱਸਿਆ ਕਿ ਉਹਨਾਂ ਦੇ ਪਤੀ ਪਿਛਲੇ ਸਾਲ ਅਮਰੀਕਾ ਚਲੇ ਗਏ ਸਨ । ਇਸ ਮਗਰੋਂ ਉਹਨਾਂ ਦੇ ਸਹੁਰੇ ਨੇ ਉਹਨਾਂ ’ਤੇ ਗਲਤ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੂੰ ਗਲਤ ਸੰਬੰਧ ਬਣਾਉਣ ਵਾਸਤੇ ਮਜਬੂਰ ਕੀਤਾ ਜਿਸਦਾ ਉਹਨਾਂ ਨੇ ਵਿਰੋਧ ਕੀਤਾ ।
ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਸਹੁਰੇ ਨੇ ਉਸ ਤੋਂ ਘਰ ਖਾਲੀ ਕਰਵਾਉਣ ਵਾਸਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ
ਉਹਨਾਂ ਦਾਅਵਾ ਕੀਤਾ ਕਿ ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਸਹੁਰੇ ਨੇ ਉਸ ਤੋਂ ਘਰ ਖਾਲੀ ਕਰਵਾਉਣ ਵਾਸਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਜਿਸ ਬਾਰੇ ਉਹਨਾਂ ਅਦਾਲਤ ਵਿਚ ਕੇਸ ਦਾਇਰ ਕੀਤਾ ਤਾਂ ਅਦਾਲਤ ਨੇ ਸਟੇਅ ਦੇ ਦਿੱਤੀ । ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਉਹਨਾਂ ਦੇ ਪਤੀ ਦੇ ਦੋ ਭਰਾ ਤੇ ਭਰਜਾਈਆਂ ਵੀ ਸਹੁਰੇ ਦਾ ਸਾਥ ਦੇ ਰਹੇ ਹਨ ਤੇ ਉਹਨਾਂ ਖਿਲਾਫ ਮਾੜੀ ਸ਼ਬਦਾਵਲੀ ਦੀ ਵਰਤੋਂ ਕਰ ਕੇ ਉਹਨਾਂ ਨੂੰ ਮੁਹੱਲੇ ਵਿਚ ਬਦਨਾਮ ਕੀਤਾ ਜਾ ਰਿਹਾ ਹੈ ।
ਪਿਛਲੇ ਦਿਨੀਂ ਉਹਨਾਂ ਦੇ ਸਹੁਰੇ ਦੀ ਸ਼ਹਿ ’ਤੇ ਕੁਝ ਵਿਅਕਤੀਆਂ ਨੇ ਉਹਨਾਂ ਦੇ ਘਰ ਵਿਚੋਂ ਸੀ. ਸੀ. ਟੀ. ਵੀ. ਕੈਮਰੇ ਲਾਹ ਲਏ
ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਉਹਨਾਂ ਦੇ ਸਹੁਰੇ ਦੀ ਸ਼ਹਿ (Father-in-law’s love) ’ਤੇ ਕੁਝ ਵਿਅਕਤੀਆਂ ਨੇ ਉਹਨਾਂ ਦੇ ਘਰ ਵਿਚੋਂ ਸੀ. ਸੀ. ਟੀ. ਵੀ. ਕੈਮਰੇ ਲਾਹ ਲਏ ਜਿਸਦੀ ਸ਼ਿਕਾਇਤ ਉਹਨਾਂ ਪੁਲਸ ਨੂੰ ਦਿੱਤੀ ਪਰ ਹੁਣ ਤੱਕ ਮਾਮਲੇ ਵਿਚ ਪੁਲਿਸ ਕੋਈ ਕਾਰਵਾਈ ਨਹੀਂ ਕੀਤੀ ।
ਉਹਨਾਂ ਖਦਸ਼ਾ ਜ਼ਾਹਰ ਕੀਤਾ ਕਿ ਉਹਨਾਂ ਦੀ ਜਾਨ ਨੂੰ ਖ਼ਤਰਾ ਹੈ ਤੇ ਉਹਨਾਂ ਨਾਲ ਕੁਝ ਵੀ ਮਾੜਾ ਚੰਗਾ ਹੋ ਸਕਦਾ ਹੈ ।
ਸਹੁਰੇ ਦਾ ਪੱਖ
ਇਸ ਮਾਮਲੇ ਵਿਚ ਸੰਪਰਕ ਕਰਨ ’ਤੇ ਸਹੁਰੇ ਨੇ ਦਾਅਵਾ ਕੀਤਾ ਕਿ ਲਾਏ ਗਏ ਦੋਸ਼ ਝੂਠੇ ਹਨ ਤੇ ਉਹ ਡਾਕਟਰੀ ਮੁਆਇਨਾ ਕਰਵਾਉਣ ਵਾਸਤੇ ਵੀ ਤਿਆਰ ਹਨ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਉਕਤ ਮਹਿਲਾ ਬਾਰੇ ਉਹਨਾਂ ਕੋਲ ਠੋਸ ਸਬੂਤ ਮੌਜੂਦ ਹਨ।
ਪੁਲਿਸ ਦਾ ਪੱਖ
ਇਸ ਮਾਮਲੇ ਵਿਚ ਕੇਸ ਦੇ ਜਾਂਚ ਅਫਸਰ ਕੁਲਦੀਪ ਸਿੰਘ ਥਾਣਾ ਤ੍ਰਿਪੜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ ਤੇ ਜਾਂਚ ਮੁਕੰਮਲ ਹੋਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ ।
Read More : ਅਦਾਲਤ ਵਲੋਂ ਸੁਣਾਈ 7 ਸਾਲ ਦੀ ਸਜ਼ਾ ਸੁਣਦਿਆਂ ਹੀ ਮਾਰੀ ਦੂਸਰੀ ਮੰਜਿਲ ਤੋਂ ਛਾਲ