ਪਤਨੀ ਨੇ ਪਤੀ ਨਾਲ ਮਾਰੀ 13 ਲੱਖ ਦੀ ਠੱਗੀ
ਸਹੁਰਿਆਂ ਦੇ ਪੈਸੇ ’ਤੇ ਵਿਦੇਸ਼ ਜਾ ਣ ਵਾਲੀਆਂ ਕੁੜੀਆਂ ਵੱਲੋਂ ਵਿਦੇਸ਼ ਜਾ ਕੇ ਸਹੁਰੇ ਪਰਿਵਾਰ ਨਾਲ ਧੋਖਾਧੜੀ ਕਰਨ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਪਿਛਲੇ ਸਮੇਂ ਦੌਰਾਨ ਪੰਜਾਬ ਵਿਚ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ। ਤਾਜ਼ਾ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਏ, ਜਿੱਥੇ ਸਹੁਰੇ ਪਰਿਵਾਰ ਨੇ ਆਪਣੀ ਨੂੰਹ ਨੂੰ ਪੈਸੇ ਖ਼ਰਚ ਕਰ ਕੇ ਵਿਦੇਸ਼ ਭੇਜਿਆ ਪਰ ਨੂੰਹ ਨੇ ਵਿਦੇਸ਼ ਪਹੁੰਚ ਕੇ ਸਹੁਰੇ ਪਰਿਵਾਰ ਦੇ ਨੰਬਰ ਹੀ ਬਲਾਕ ਕਰ ਦਿੱਤੇ ਅਤੇ ਸਹੁਰੇ ਪਰਿਵਾਰ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਵੀ ਮਾਰੀ।
ਫਾਜ਼ਿਲਕਾ ਦੇ ਜਲਾਲਾਬਾਦ ਵਿਖੇ ਇਕ ਪਰਿਵਾਰ ਨੇ ਆਪਣੀ ਨੂੰਹ ਨੂੰ ਪੈਸੇ ਖ਼ਰਚ ਕਰਕੇ ਕੈਨੇਡਾ ਭੇਜਿਆ ਪਰ ਕੁੜੀ ਨੇ ਵਿਦੇਸ਼ ਪਹੁੰਚਦਿਆਂ ਹੀ ਸਹੁਰੇ ਪਰਿਵਾਰ ਦੇ ਨੰਬਰ ਬਲਾਕ ਕਰ ਦਿੱਤੇ, ਜਿਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਆਪਣੀ ਨੂੰਹ ਅਤੇ ਉਸ ਦੇ ਮਾਪਿਆਂ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਏ।
ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਨੌਜਵਾਨ ਦੇ ਨਾਲ ਕੀਤੀ ਠੱਗੀ
ਇਹ ਵੀ ਇਲਜ਼ਾਮ ਲਗਾਇਆ ਗਿਆ ਏ ਕਿ ਕੁੜੀ ਵੱਲੋਂ ਵਿਆਹ ਕਰਨ ਅਤੇ ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਨੌਜਵਾਨ ਦੇ ਨਾਲ 10 ਲੱਖ ਰੁਪਏ ਅਤੇ 10 ਤੋਲੇ ਸੋਨੇ ਦੀ ਠੱਗੀ ਵੀ ਕੀਤੀ ਗਈ ਐ। ਥਾਣਾ ਸਿਟੀ ਜਲਾਲਾਬਾਦ ਦੇ ਐਸਐਚਓ ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਪੁਲਿਸ ਦੇ ਕੋਲ ਜਸ਼ਨਪ੍ਰੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਰਿਸ਼ਤੇਦਾਰੀ ਵਿਚ ਇਕ ਲੜਕੀ ਨੇ ਆਈਲੈਟਸ ਕੀਤੀ ਹੋਈ ਐ ਅਤੇ ਉਸ ਦਾ ਸਟੂਡੈਂਟ ਵੀਜ਼ਾ ਲੱਗਿਆ ਹੋਇਆ ਏ ਪਰ ਉਸ ਦੇ ਕੋਲ ਇੰਨਾ ਪੈਸਾ ਨਹੀਂ ਕਿ ਉਹ ਉਸ ਨੂੰ ਕੈਨੇਡਾ ਭੇਜ ਸਕੇ। ਇਸੇ ਦੌਰਾਨ ਦੋਵੇਂ ਪਰਿਵਾਰਾਂ ਵਿਚ ਚੱਲੀ ਗੱਲਬਾਤ ਤੋਂ ਬਾਅਦ ਉਸ ਦਾ ਰਿਸ਼ਤਾ ਉਕਤ ਲੜਕੀ ਦੇ ਨਾਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ 10 ਅਕਤੂਬਰ 2020 ਨੂੰ ਉਸ ਦਾ ਵਿਆਹ ਹੋ ਗਿਆ, ਜਿਸ ਵਿਚ ਉਸ ਨੂੰ ਕਿਹਾ ਗਿਆ ਸੀ ਕਿ ਲੜਕੀ ’ਤੇ ਪੈਸਾ ਖ਼ਰਚ ਕਰਕੇ ਉਹ ਉਸ ਨੂੰ ਕੈਨੇਡਾ ਭੇਜ ਦੇਵੇ ਅਤੇ ਬਾਅਦ ਵਿਚ ਉਹ ਉਸ ਨੂੰ ਵੀ ਆਪਣੇ ਕੋਲ ਬੁਲਾ ਲਵੇਗੀ।
ਨਸ਼ਾ ਤਸਕਰ ਦੀ 2 ਕਰੋੜ ਦੀ ਜਾਇਦਾਦ ਕੀਤੀ ਸੀਲ || Punjab News
ਇਸ ਤੋਂ ਬਾਅਦ ਲੜਕੀ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਲੱਖਾਂ ਰੁਪਏ ਖ਼ਰਚ ਕਰਕੇ ਕੈਨੇਡਾ ਭੇਜ ਦਿੱਤਾ, ਜਿਸ ਵਿਚ ਉਸ ਨੂੰ ਜਹਾਜ਼ ਦੀ ਟਿਕਟ, ਢਾਈ ਲੱਖ ਰੁਪਏ ਨਕਦੀ, ਡੇਢ ਲੱਖ ਦੇ ਕੱਪੜੇ ਅਤੇ ਲੈਪਟਾਪ ਸਮੇਤ ਹੋਰ ਸਮਾਨ ਖ਼ਰੀਦ ਕੇ ਦਿੱਤਾ ਗਿਆ। ਇਸ ਤੋਂ ਇਲਾਵਾ ਕਾਲਜ ਫ਼ੀਸ ਦੇ ਲਈ ਉਸ ਦੇ ਬੈਂਕ ਖਾਤੇ ਵਿਚ ਦੋ ਲੱਖ ਤੋਂ ਜ਼ਿਆਦਾ ਰੁਪਏ ਜਮ੍ਹਾਂ ਕਰਵਾਏ ਗਏ।
ਲੜਕੀ ਨੇ ਸਹੁਰੇ ਪਰਿਵਾਰ ਵਾਲਿਆਂ ਦੇ ਮੋਬਾਇਲ ਨੰਬਰ ਕਰ ਦਿੱਤੇ ਬਲਾਕ
ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਉਨ੍ਹਾਂ ਤੋਂ ਕਰੀਬ 15 ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਕਿਹਾ ਗਿਆ ਕਿ ਇਹ ਪੈਸਾ ਦੇਣ ਤੋਂ ਬਾਅਦ ਹੀ ਉਹ ਕੈਨੇਡਾ ਆ ਸਕੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੱਧਰ ’ਤੇ ਪਤਾ ਕੀਤਾ ਤਾਂ ਪਤਾ ਚੱਲਿਆ ਕਿ ਉਨ੍ਹਾਂ ਦੇ ਨਾਲ ਧੋਖਾ ਕੀਤਾ ਗਿਆ ਏ। ਸੱਚਾਈ ਪਤਾ ਚੱਲਣ ਤੋਂ ਬਾਅਦ ਲੜਕੀ ਨੇ ਸਹੁਰੇ ਪਰਿਵਾਰ ਵਾਲਿਆਂ ਦੇ ਮੋਬਾਇਲ ਨੰਬਰ ਬਲਾਕ ਕਰ ਦਿੱਤੇ। ਸਹੁਰੇ ਪਰਿਵਾਰ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੀ ਗੱਲ ਉਨ੍ਹਾਂ ਦੀ ਨੂੰਹ ਦੇ ਨਾਲ ਹੋ ਜਾਵੇ ਪਰ ਸਾਰੀਆਂ ਕੋਸ਼ਿਸ਼ਾਂ ਫੇਲ੍ਹ ਹੋ ਗਈਆਂ, ਕਿਉਂਕਿ ਉਸ ਨੇ ਸਾਰੇ ਨੰਬਰ ਬਲਾਕ ਕਰ ਦਿੱਤੇ ਸੀ।
ਆਖ਼ਰਕਾਰ ਆਪਣੀ ਨੂੰਹ ਦੇ ਇਸ ਵਤੀਰੇ ਤੋਂ ਦੁਖੀ ਹੋਏ ਸਹੁਰੇ ਪਰਿਵਾਰ ਨੇ ਪੁਲਿਸ ਕੋਲ ਜਾ ਕੇ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਜਸ਼ਨਪ੍ਰੀਤ ਸਿੰਘ ਦੀ ਪਤਨੀ ਨਵਲੀਨ ਕੌਰ, ਸਹੁਰਾ ਮੁਖਤਿਆਰ ਸਿੰਘ ਅਤੇ ਸੱਜ ਜਗਜੀਤ ਕੌਰ ਦੇ ਖਿਲਾਫ਼ ਵਿਆਹ ਕਰਵਾਉਣ ਅਤੇ ਵਿਦੇਸ਼ ਲੈ ਜਾਣ ਦਾ ਝਾਂਸਾ ਦੇ ਕੇ 10 ਲੱਖ ਰੁਪਏ ਅਤੇ 10 ਤੋਲੇ ਸੋਨਾ ਠੱਗਣ ਦੇ ਇਲਜ਼ਾਮ ਵਿਚ ਮੁਕੱਦਮਾ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।