West Bengal Municipal Elections: ਮਮਤਾ ਬੈਨਰਜੀ ਦਾ ਸ਼ਾਨਦਾਰ ਪ੍ਰਦਰਸ਼ਨ, TMC ਨੇ 107 ਵਿਚੋਂ 93 ਸੀਟਾਂ ਜਿੱਤੀਆਂ

0
130

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਦੇ 10 ਮਹੀਨਿਆਂ ਬਾਅਦ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ  ਅੱਜ ਰਾਜ ਦੀਆਂ 107 ਨਗਰ ਨਿਗਮ ਚੋਣਾਂ ਵਿੱਚੋਂ 93 ਵਿੱਚ ਵਿਰੋਧੀ ਧਿਰ ਦਾ ਸਫ਼ਾਇਆ ਕਰ ਦਿੱਤਾ ਹੈ।

ਰਾਜ ਚੋਣ ਕਮਿਸ਼ਨ (ਐਸਈਸੀ) ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਨੰਦੀਗ੍ਰਾਮ ਦੇ ਵਿਧਾਇਕ ਸ਼ੁਭੇਂਦੂ ਅਧਿਕਾਰੀ ਦਾ ‘ਗੜ੍ਹ’ ਮੰਨੀ ਜਾਂਦੀ ਕਾਂਥੀ ਨਗਰ ਪਾਲਿਕਾ ‘ਚ ਤ੍ਰਿਣਮੂਲ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ, ਜਦਕਿ ਉੱਤਰੀ ਬੰਗਾਲ ਦੀ ਪਹਾੜੀ ਰਾਜਨੀਤੀ ‘ਚ ਨਵੀਂ ਬਣੀ ਹਮਰੋ ਪਾਰਟੀ ਨੇ ਤ੍ਰਿਣਮੂਲ ਕਾਂਗਰਸ, ਗੋਰਖਾ ਜਨਮੁਕਤੀ ਮੋਰਚਾ ਅਤੇ ਭਾਜਪਾ ਨੂੰ ਹਰਾ ਕੇ ਦਾਰਜੀਲਿੰਗ ਨਗਰ ਪਾਲਿਕਾ ‘ਤੇ ਕਬਜ਼ਾ ਕਰ ਲਿਆ ਹੈ।

ਸੀਪੀਆਈ (ਐਮ) ਦੀ ਅਗਵਾਈ ਵਾਲੇ ਖੱਬੇ ਮੋਰਚੇ ਨੇ ਨਾਦੀਆ ਜ਼ਿਲ੍ਹੇ ਵਿੱਚ ਤਾਹਰਪੁਰ ਨਗਰਪਾਲਿਕਾ ਵਿੱਚ ਜਿੱਤ ਹਾਸਲ ਕੀਤੀ ਹੈ। ਭਾਜਪਾ ਅਤੇ ਕਾਂਗਰਸ ਹੁਣ ਤੱਕ ਕੋਈ ਵੀ ਨਗਰ ਨਿਗਮ ਵਿਚ ਜਿੱਤੀ ਨਹੀਂ ਹੈ, ਪਰ ਇਹ ਪਾਰਟੀਆਂ ਕੁਝ ਸ਼ਹਿਰਾਂ ਦੇ ਕੁਝ ਵਾਰਡਾਂ ਵਿੱਚ ਅੱਗੇ ਚੱਲ ਰਹੀਆਂ ਹਨ।

ਰਾਜ ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ, “ਤ੍ਰਿਣਮੂਲ ਪਹਿਲਾਂ ਹੀ 93 ਨਗਰ ਪਾਲਿਕਾਵਾਂ ਵਿੱਚ ਜਿੱਤ ਦਰਜ ਕਰ ਚੁੱਕੀ ਹੈ ਜਦੋਂ ਕਿ ਉਹ ਸੱਤ ਹੋਰ ਨਗਰ ਪਾਲਿਕਾਵਾਂ ਵਿੱਚ ਅੱਗੇ ਹੈ।

ਸ਼ੁਭੇਂਦੂ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਚੋਣ ਵਿੱਚ ਵੱਡਾ ਝਟਕਾ ਲੱਗਾ ਹੈ ਕਿਉਂਕਿ ਪਿਛਲੇ ਚਾਰ ਦਹਾਕਿਆਂ ਤੋਂ ਅਧਿਕਾਰੀ ਪਰਿਵਾਰ ਦਾ ‘ਗੜ੍ਹ’ ਮੰਨੀ ਜਾਂਦੀ ਕੰਥੀ ਨਗਰ ਪਾਲਿਕਾ ਤ੍ਰਿਣਮੂਲ ਕਾਂਗਰਸ ਨੇ ਜਿੱਤ ਲਈ ਹੈ।

ਮਮਤਾ ਬੈਨਰਜੀ ਨੇ ਟਵਿੱਟਰ ‘ਤੇ ਲਿਖਿਆ, “ਸਾਡੇ ਲਈ ਇੱਕ ਹੋਰ ਭਾਰੀ ਫਤਵਾ ਦੇਣ ਲਈ ਮਾ-ਮਤੀ-ਮਾਨੁਸ਼ ਦਾ ਦਿਲੋਂ ਧੰਨਵਾਦ। ਉਨ੍ਹਾਂ ਨੇ ਇਨ੍ਹਾਂ ਚੋਣਾਂ ‘ਚ TMC ਦੇ ਜੇਤੂ ਉਮੀਦਵਾਰਾਂ ਨੂੰ ਵਧਾਈ ਵੀ ਦਿੱਤੀ।

 

ਮਮਤਾ ਬੈਨਰਜੀ ਨੇ ਕਿਹਾ, “ਇਹ ਜਿੱਤ ਸਾਡੀ ਜ਼ਿੰਮੇਵਾਰੀ ਅਤੇ ਸਮਰਪਣ ਨੂੰ ਵਧਾਉਂਦੀ ਹੈ। ਆਓ ਅਸੀਂ ਸੂਬੇ ਦੀ ਸ਼ਾਂਤੀ, ਖੁਸ਼ਹਾਲੀ ਅਤੇ ਵਿਕਾਸ ਲਈ ਮਿਲ ਕੇ ਕੰਮ ਕਰੀਏ।”

 

LEAVE A REPLY

Please enter your comment!
Please enter your name here