ਅਫਗਾਨਿਸਤਾਨ ਵਿੱਚ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਮੌਤ ‘ਤੇ ਤਾਲਿਬਾਨ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਕਿਵੇਂ ਦਾਨਿਸ਼ ਸਿੱਦੀਕੀ ਦੀ ਮੌਤ ਹੋਈ। ਪੁਲੀਟਜ਼ਰ ਇਨਾਮ ਜੇਤੂ ਪੱਤਰਕਾਰ ਦੀ ਮੌਤ ‘ਤੇ ਦੁੱਖ ਜਤਾਇਆ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਇੱਕ ਬਿਆਨ ਵਿੱਚ ਕਿਹਾ, ਸਾਨੂੰ ਨਹੀਂ ਪਤਾ ਕਿ ਕਿਸ ਦੀ ਗੋਲੀਬਾਰੀ ਵਿੱਚ ਪੱਤਰਕਾਰ ਮਾਰਿਆ ਗਿਆ। ਅਸੀ ਨਹੀਂ ਜਾਣਦੇ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ।
ਤਾਲਿਬਾਨ ਨੇ ਕਿਹਾ, We are sorry
ਉਨ੍ਹਾਂ ਨੇ ਕਿਹਾ, ਵਾਰ ਜ਼ੋਨ ਵਿੱਚ ਆਉਣ ਵਾਲੇ ਕਿਸੇ ਵੀ ਪੱਤਰਕਾਰ ਨੂੰ ਸਾਨੂੰ ਸੂਚਿਤ ਕਰਨਾ ਚਾਹੀਦਾ ਹੈ। ਅਸੀ ਉਸਦਾ ਪੂਰੀ ਤਰ੍ਹਾਂ ਧਿਆਨ ਰੱਖਦੇ। ਸਾਨੂੰ ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਮੌਤ ਲਈ ਦੁੱਖ ਹੈ। ਸਾਨੂੰ ਦੁੱਖ ਹੈ ਕਿ ਪੱਤਰਕਾਰ ਸਾਨੂੰ ਸੂਚਿਤ ਕੀਤੇ ਬਿਨਾਂ ਵਾਰ ਜ਼ੋਨ ਵਿੱਚ ਆ ਰਹੇ ਹਾਂ।
ਸ਼ੁੱਕਰਵਾਰ ਨੂੰ ਹੋਈ ਸੀ ਮੌਤ
ਦਾਨਿਸ਼ ਸਿੱਦੀਕੀ ਦੀ ਸ਼ੁੱਕਰਵਾਰ ਨੂੰ ਕੰਧਾਰ ਵਿੱਚ ਮੌਤ ਹੋ ਗਈ ਸੀ। ਉਹ ਸਪੈਸ਼ਲ ਫੋਰਸਿਜ਼ ਨਾਲ ਰਿਪੋਰਟਿੰਗ ਅਸਾਈਨਮੈਂਟ ‘ਤੇ ਸੀ। ਉਹ ਅਫਗਾਨ ਸੁਰੱਖਿਆ ਬਲਾਂ ਅਤੇ ਤਾਲਿਬਾਨ ਲੜਾਕੂਆਂ ਵਿਚਾਲੇ ਝੜਪ ਨੂੰ ਕਵਰ ਕਰ ਰਿਹਾ ਸੀ। ਮੀਡੀਆ ਰਿਪੋਰਟਸ ਦੇ ਅਨੁਸਾਰ, 3 ਦਿਨ ਪਹਿਲਾਂ ਵੀ ਸਪੈਸ਼ਲ ਫੋਰਸਿਜ਼ ਦੀ ਗੱਡੀ ਵਿੱਚ ਬੈਠੇ ਦਾਨਿਸ਼ ‘ਤੇ ਰਾਕੇਟ ਵਲੋਂ ਹਮਲਾ ਹੋਇਆ ਸੀ। ਦਾਨਿਸ਼ ਨੇ ਉਸ ਦਾ ਵੀਡੀਓ ਵੀ ਟਵੀਟ ਕੀਤਾ ਸੀ। ਹਾਲਾਂਕਿ ਦਾਨਿਸ਼ ਜਿਸ ਗੱਡੀ ਵਿੱਚ ਬੈਠੇ ਸਨ ਉਹ ਬੱਚ ਗਈ ਅਤੇ ਬਾਕੀ ਦੀ 3 ਗੱਡੀਆਂ ਤਬਾਹ ਹੋ ਗਈਆਂ।
ICRC ਦੇ ਹਵਾਲੇ ਕਰ ਦਿੱਤਾ ਗਿਆ
ਕੰਧਾਰ ਵਿੱਚ ਮਾਰੇ ਗਏ ਪੁਲੀਟਜ਼ਰ ਇਨਾਮ ਜੇਤੂ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਲਾਸ਼ ਨੂੰ ਸ਼ੁੱਕਰਵਾਰ ਨੂੰ ਤਾਲਿਬਾਨ ਨੇ ਰੈੱਡ ਕਰਾਸ ਦੀ ਇੰਟਰਨੈਸ਼ਨਲ ਕਮੇਟੀ (ਆਈਸੀਆਰਸੀ) ਦੇ ਹਵਾਲੇ ਕਰ ਦਿੱਤਾ।
 
			 
		