ਈਮੇਲ ਕਿੱਥੋ ਆਈਆਂ ਦੀ ਜਾਂਚ ਕਰ ਰਹੇ ਹਾਂ : ਸੀ. ਐਮ.

0
6
CM Man

ਅੰਮ੍ਰਿਤਸਰ, 22 ਜੁਲਾਈ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਜੋ ਅੱਜ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸਫੋਟਕ ਪਦਾਰਥਾਂ ਨਾਲ ਨੁਕਸਾਨ ਪਹੁੰਚਾਉਣ ਸੰਬੰਧੀ ਮਿਲ ਰਹੀਆਂ ਈ.ਮੇਲ ਧਮਕੀਆਂ ਸਬੰਧੀ ਆਖਿਆ ਕਿ ਈਮੇਲ ਵਿੱਚ ਮੇਰਾ ਜਿ਼ਕਰ ਹੈ ਅਤੇ ਅਸੀ ਜਾਂਚ ਕਰ ਰਹੇ ਹਾਂ ਈਮੇਲ ਕਿੱਥੋ ਆਈਆਂ ਹਨ ਤੇ ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਦੇਣ ਵਾਲਿਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ ।

ਮੁੱਖ ਮੰਤਰੀ ਨੇ ਕੀਤੀ ਹਰਜਿੰਦਰ ਧਾਮੀ ਨਾਲ ਮੁਲਾਕਾਤ

ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਨਤਮਸਤਕ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ । ਦੱਸਣਯੋਗ ਹੈ ਕਿ 14 ਜੁਲਾਈ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸਫੋਟਕ ਪਦਾਰਥਾਂ ਨਾਲ ਨੁਕਸਾਨ ਪਹੁੰਚਾਉਣ ਸੰਬੰਧੀ ਮਿਲ ਰਹੀਆਂ ਹਨ ਤੇ ਮੁੱਖ ਮੰਤਰੀ ਨੇ ਇਨ੍ਹਾਂ ਆ ਰਹੀਆਂ ਈਮੇਲਜ ਤੋਂ ਬਾਅਦ ਜਾਇਜ਼ਾ ਲਿਆ ਹੈ ।

ਆਈ. ਟੀ. ਵਿਭਾਗ ਨੂੰ ਹੋ ਚੁੱਕੀ ਹੈ ਆਈ. ਪੀ. ਐਡਰੈਸਾਂ ਦੀ ਪਛਾਣ

ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਆ ਰਹੀਆਂ ਈਮੇਲਜ਼ ਸਬੰਧੀ ਪੁੱਛੇ ਜਾਣ ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਈ. ਟੀ. ਵਿਭਾਗ ਨੇ ਆਈ. ਪੀ. ਐਡਰੈਸਾਂ ਦੀ ਪਛਾਣ (Identification of IP addresses) ਕਰ ਲਈ ਹੈ ਤੇ ਸੁਰੱਖਿਆ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਨਹੀ ਵਰਤੀ ਜਾਵੇਗੀ ।

Read More : ਮੁੱਖ ਮੰਤਰੀ ਭਗਵੰਤ ਸਿੰਘ ਮਾਨ 17 ਮਈ ਨੂੰ ਸਬ ਡਵੀਜ਼ਨਲ ਕੰਪਲੈਕਸ ਬਟਾਲਾ ਦਾ ਕਰਨਗੇ ਉਦਘਾਟਨ

LEAVE A REPLY

Please enter your comment!
Please enter your name here