Washington ਦੇ Joint Base Andrews ਪੁੱਜੇ ਪੀਐਮ ਮੋਦੀ, ਭਾਰਤੀਆਂ ਨੇ ਗਰਮਜੋਸ਼ੀ ਨਾਲ ਕੀਤਾ ਸਵਾਗਤ

0
85

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀਰਵਾਰ ਤੜਕੇ 3:30 ਵਜੇ ਵਾਸ਼ਿੰਗਟਨ ਪੁੱਜੇ। ਮੋਦੀ ਨੇ ਅਮਰੀਕਾ ਪਹੁੰਚਣ ਤੋਂ ਬਾਅਦ ਟਵੀਟ ਕਰ ਕਿਹਾ, ਵਾਸ਼ਿੰਗਟਨ ਡੀਸੀ ਪਹੁੰਚ ਗਿਆ। ਉਨ੍ਹਾਂ ਨੇ ਕਿਹਾ, ਵਾਸ਼ਿੰਗਟਨ ਡੀਸੀ ‘ਚ ਗਰਮਜੋਸ਼ੀ ਨਾਲ ਸਵਾਗਤ ਲਈ ਭਾਰਤੀ ਭਾਈਚਾਰੇ ਦਾ ਧੰਨਵਾਦੀ ਹਾਂ। ਸਾਡਾ ਪਰਵਾਸੀ ਸਾਡੀ ਤਾਕਤ ਹੈ। ਇਹ ਸ਼ਲਾਘਾਯੋਗ ਹੈ ਕਿ ਕਿਵੇਂ ਭਾਰਤੀ ਪ੍ਰਵਾਸੀਆਂ ਨੇ ਦੁਨੀਆਭਰ ਵਿੱਚ ਆਪਣੇ ਆਪ ਨੂੰ ਇੱਜ਼ਤ ਵਾਲਾ ਕੀਤਾ ਹੈ।

ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਦੱਸਿਆ ਕਿ ਅਗਲੇ ਦੋ ਦਿਨਾਂ ਵਿੱਚ ਮੈਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਆਸਟ੍ਰੇਲੀਆ ਦੇ ਪ੍ਰਧਾਨਮੰਤਰੀ ਸਕੌਟ ਮੌਰਿਸਨ, ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ ਮੁਲਾਕਾਤ ਕਰਾਂਗਾ। ਇਸ ਦੌਰਾਨ ਮੈਂ ਕਵਾਡ ਬੈਠਕ ਵਿੱਚ ਹਿੱਸਾ ਲਵਾਂਗਾ ਅਤੇ ਪ੍ਰਮੁੱਖ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓ) ਨਾਲ ਮੁਲਾਕਾਤ ਕਰ ਭਾਰਤ ਵਿੱਚ ਆਰਥਕ ਪ੍ਰਾਪਤੀਆਂ ਨੂੰ ਉਨ੍ਹਾਂ ਦੇ ਸਾਹਮਣੇ ਰੱਖਾਂਗਾ।

ਦੱਸ ਦਈਏ ਕਿ, ਪ੍ਰਧਾਨਮੰਤਰੀ ਮੋਦੀ ਅੱਜ 5 ਵੱਡੀ ਕੰਪਨੀਆਂ ਕੁਆਲਕਾਮ, ਅਡੋਬ, ਫਸਟ ਸੋਲਰ, ਜਨਰਲ ਐਟੋਮਿਕਸ ਅਤੇ ਬਲੈਕਸਟੋਨ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓ) ਨੂੰ ਮਿਲਣਗੇ। ਇਸ ਦੇ ਨਾਲ ਹੀ ਉਹ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵੀ ਮਿਲਣਗੇ।

 

LEAVE A REPLY

Please enter your comment!
Please enter your name here