ਵੀਜ਼ਾ ਪੇਲੈਸ ਫਰਮ ਦਾ ਲਾਇਸੰਸ ਮੁਅੱਤਲ

0
8
License Suspend

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਜੁਲਾਈ 2025 : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 (unjab Travel Professionals Regulation Act-2012) ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਗੀਤਿਕਾ ਸਿੰਘ ਵੱਲੋਂ ਵੀਜ਼ਾ ਪੇਲੈਸ ਫਰਮ ਐਸ. ਸੀ. ਐਫ 20, ਪਹਿਲੀ ਮੰਜ਼ਿਲ, ਫੇਜ਼-3-ਏ, ਮੋਹਾਲੀ, ਜ਼ਿਲ੍ਹਾ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਨਾਲ 15 ਦਿਨਾਂ ਲਈ ਮੁਅੱਤਲ (Suspended for 15 days) ਕਰ ਦਿੱਤਾ ਗਿਆ ਹੈ ।

ਕੰਸਲਟੈਂਸੀ ਦੇ ਕੰਮ ਲਈ ਜਾਰੀ ਕੀਤੇ ਲਾਇਸੈਂਸ ਦੀ ਮਿਆਦ ਹੋ ਚੁੱਕੀ ਹੈ ਖਤਮ

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ (Additional District Magistrate Geetika Singh) ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵੀਜ਼ਾ ਪੇਲੈਸ ਫਰਮ ਦੇ ਮਾਲਕ ਅਮਰਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਪਤਾ ਮਕਾਨ ਨੰ: ਬੀ22-1831, ਐਲ. ਆਈ. ਸੀ. ਕਲੋਨੀ, ਨੇੜੇ ਰੋਇਲ ਹੋਮਸ ਫਲੈਟ, ਮੁੰਡੀ ਖਰੜ, ਤਹਿਸੀਲ ਖਰੜ, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰਬਰ ਲਾਇਸੰਸ ਨੰ: 541/ਆਈ. ਸੀ. ਮਿਤੀ 22.02.2023 ਜਾਰੀ ਕੀਤਾ ਗਿਆ ਹੈ, ਜਿਸ ਦੀ ਮਿਆਦ ਮਿਤੀ 21.02.2028 ਤੱਕ ਹੈ ।

ਅਮਰਜੀਤ ਸਿੰਘ ਅਤੇ ਹੋਰ ਫਰਮ ਵੀਜ਼ਾ ਪੈਲੇਸ ਤੇ ਦਰਜ ਕੀਤੀ ਗਈ ਹੈ ਐਫ. ਆਈ. ਆਰ.

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਡਿਪਟੀ ਕਪਤਾਨ ਪੁਲਸ, ਸਾਈਬਰ ਕਰਾਇਮ, ਪੰਜਾਬ, ਐਸ. ਏ. ਐਸ. ਨਗਰ ਦੇ ਪੱਤਰ ਅਨੁਸਾਰ ਅਮਰਜੀਤ ਸਿੰਘ ਅਤੇ ਹੋਰ, ਫਰਮ ਵੀਜ਼ਾ ਪੈਲੇਸ ਤੇ ਐਫ. ਆਈ. ਆਰ. ਦਰਜ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਜਿਸ ਸਬੰਧੀ ਲਾਇਸੰਸੀ ਦੇ ਦਫਤਰੀ ਅਤੇ ਰਿਹਾਇਸ਼ੀ ਪਤੇ ਤੇ ਰਜਿਸਟਰਡ ਡਾਕ ਰਾਹੀਂ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਦੇ ਸਬੰਧ ਵਿੱਚ ਲਾਇਸੰਸੀ ਵੱਲੋਂ ਦਰਖਾਸਤ ਰਾਹੀਂ ਨੋਟਿਸ ਦਾ ਜਵਾਬ ਦਿੱਤਾ ਗਿਆ, ਜਿਸ ਨੂੰ ਵਾਚਣ ਤੇ ਪਾਇਆ ਗਿਆ ਕਿ ਜਵਾਬ ਸਪਸ਼ਟ ਨਹੀਂ ਸੀ ।

ਹਾਈਕੋਰਟ ਵਿੱਚ ਐਫ. ਆਈ. ਆਰ. ਰੱਦ ਕਰਨ ਸਬੰਧੀ ਦਾਇਰ ਕੀਤੀ ਗਈ ਹੈ ਪਟੀਸ਼ਨ

ਇਸ ਤੋਂ ਇਲਾਵਾ ਲਾਇਸੰਸੀ ਵੱਲੋਂ ਇਹ ਵੀ ਲਿਖਿਆ ਸੀ ਕਿ ਲਾਇਸੰਸੀ/ਫਰਮ ਦੇ ਖਿਲਾਫ ਦਰਜ ਮੁਕੱਦਮੇ ਸਬੰਧੀ, ਉਸਦਾ ਦੂਜੀ ਧਿਰ ਨਾਲ ਸਮਝੌਤਾ ਹੋ ਚੁੱਕਾ ਹੈ । ਜਿਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਚ ਐਫ. ਆਈ. ਆਰ. ਨੂੰ ਰੱਦ ਕਰਨ ਸਬੰਧੀ ਦਾਇਰ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਉਕਤ ਕੇਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਪਾਸ ਮਿਤੀ 01.04.2025 ਨੂੰ ਲੱਗਿਆ ਹੋਇਆ ਸੀ ।

ਉਨ੍ਹਾਂ ਕਿਹਾ ਕਿ ਲਾਇਸੰਸੀ ਤੋਂ ਸਪਸ਼ਟ ਜਵਾਬ ਪ੍ਰਾਪਤ ਨਾ ਹੋਣ ਕਰਕੇ ਫਰਮ ਨੂੰ ਮੁੜ ਨੋਟਿਸ ਜਾਰੀ ਕੀਤਾ ਗਿਆ। ਲਾਇਸੰਸੀ ਦੇ ਰਿਹਾਇਸ਼ੀ ਪਤੇ ਤੇ ਜਾਰੀ ਨੋਟਿਸ/ਪੱਤਰ ਅਣਡਲੀਵਰ ਪ੍ਰਾਪਤ ਹੋਇਆ ਹੈ ਪ੍ਰੰਤੂ ਕਾਫੀ ਸਮਾਂ ਬੀਤ ਜਾਣ ਤੇ ਬਾਵਜੂਦ ਵੀ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ ।

Read More : ਏ. ਡੀ. ਸੀ. ਵੱਲੋਂ ਫਰਮ ਓਵਰ ਦ ਸੀਅ ਇੰਮੀਗ੍ਰੇਸ਼ਨ ਸਰਵਿਸਿਜ ਦਾ ਲਾਇਸੰਸ ਰੱਦ

LEAVE A REPLY

Please enter your comment!
Please enter your name here