ਵਿਦੇਸ਼ ਭੇਜਣ ਦੇ ਨਾਮ ਤੇ 14 ਲੋਕਾ ਨਾਲ ਏਜੰਟ ਵਲੋ ਠਗੀ ਮਾਰਨ ਵਾਲੇ ਖਿਲਾਫ ਪੁਲਿਸ ਕਮਿਸ਼ਨਰ ਦਫਤਰ ਬਾਹਰ ਪਹੁੰਚੇ ਪੀੜਿਤ||Punjab News

0
21

ਵਿਦੇਸ਼ ਭੇਜਣ ਦੇ ਨਾਮ ਤੇ 14 ਲੋਕਾ ਨਾਲ ਏਜੰਟ ਵਲੋ ਠਗੀ ਮਾਰਨ ਵਾਲੇ ਖਿਲਾਫ ਪੁਲਿਸ ਕਮਿਸ਼ਨਰ ਦਫਤਰ ਬਾਹਰ ਪਹੁੰਚੇ ਪੀੜਿਤ

ਅੰਮ੍ਰਿਤਸਰ:- ਮਾਮਲਾ ਹਲਕਾ ਅਟਾਰੀ ਦੇ ਨਾਲ ਲਗਦੇ ਵੱਖ-ਵੱਖ ਪਿੰਡਾ ਨਾਲ ਲਗਦੇ 14 ਦੇ ਕਰੀਬ ਲੋਕਾ ਨਾਲ ਹੋਈ ਲੱਖਾ ਦੀ ਠਗੀ ਦੇ ਚਲਦੇ ਅਜ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਫਤਰ ਪਹੁੰਚ ਕਿਸਾਨ ਜਥੇਬੰਦੀਆ ਵਲੋ ਪੀੜਿਤ ਲੋਕਾਂ ਦੇ ਹਕ ਵਿਚ ਅਵਾਜ ਬੁਲੰਦ ਕੀਤੀ। ਕਿਸਾਨ ਆਗੂ ਕਾਬਲ ਸਿੰਘ ਵਲੋ ਪੁਲੀਸ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਤਕਰੀਬਨ 1 ਮਹੀਨੇ ਤੋ ਉਪਰ ਦਾ ਸਮਾਂ ਦਰਖਾਸ਼ਤ ਦੇਣ ਤੋ ਬੀਤਣ ਉਪਰੰਤ ਵੀ ਅਜੇ ਤਕ ਇਨਕੁਆਰੀ ਅਫਸਰ ਵਲੋ ਇਸ ਸੰਬਧੀ ਸ਼ਿਕਾਇਤ ਕਰਤਾ ਕਿਸੇ ਵੀ ਪੀੜਿਤ ਪਰਿਵਾਰ ਨੂੰ ਨਹੀ ਬੁਲਾਇਆ ਗਿਆ। ਜਿਸਦੇ ਚਲਦੇ ਅਜ ਠਗੀ ਦਾ ਸ਼ਿਕਾਰ ਹੋਏ ਸਾਰੇ ਪੀੜਿਤ ਪਰਿਵਾਰ ਅਜ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਬਾਹਰ ਇਕਠੇ ਹੋਏ ਹਨ ਅਤੇ ਅਸੀ ਉਹਨਾ ਦੇ ਨਾਲ ਮੌਢੇ ਨਾਲ ਮੋਢਾ ਲਾ ਕੇ ਖੜੇ ਹਾਂ ਜੇਕਰ ਇਹਨਾ ਲੋਕਾ ਨੂੰ ਇਨਸਾਫ ਨਾ ਮਿਲਿਆ ਤਾਂ ਅਸੀ ਕਮਿਸ਼ਨਰ ਦਫਤਰ ਦਾ ਘੇਰਾਓ ਕਰਾਂਗੇ।

ਇਕ ਮਹੀਨਾ ਬੀਤ ਜਾਣ ਤੋ ਉਪਰੰਤ ਵੀ ਨਹੀਂ ਕੀਤਾ ਕਾਰਵਾਈ

ਉਧਰ ਇਸ ਮੌਕੇ ਕਮਿਸ਼ਨਰ ਦਫਤਰ ਪਹੁੰਚੇ ਪੀੜਿਤ ਵਿਅਕਤੀਆ ਨੇ ਦਸਿਆ ਕਿ ਉਹਨਾ ਵਲੋ ਪਿੰਡ ਦੇ ਹੀ ਇਕ ਪਰਿਵਾਰ ਵਲੋ ਯੂ ਕੇ ਭੇਜਣ ਦੇ ਨਾਮ ਤੇ ਕਿਸੇ ਕੌਲੌ 18 ਲਖ ਕਿਸੇ ਕੌਲੌ 15 ਲਖ ਲੈ ਕੇ ਤਕਰੀਬਨ 14 ਦੇ ਕਰੀਬ ਵਿਅਕਤੀਆ ਨਾਲ ਠਗੀ ਮਾਰੀ ਹੈ ਜਿਸ ਸੰਬਧੀ ਜਦੋ ਅਸੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਇਸ ਸੰਬਧੀ ਦਰਖਾਸ਼ਤ ਦਿਤੀ ਤਾਂ ਅਜ ਇਕ ਮਹੀਨਾ ਬੀਤ ਜਾਣ ਤੋ ਉਪਰੰਤ ਵੀ ਸਾਡੀ ਦਰਖਾਸ਼ਤ ਉਪਰ ਕੋਈ ਸੁਣਵਾਈ ਨਹੀ ਹੋਈ ਹੈ ਜਿਸ ਸੰਬਧੀ ਅਜ ਕਿਸਾਨ ਜਥੇਬੰਦੀਆ ਨੂੰ ਨਾਲ ਲੈ ਕੇ ਕਮਿਸ਼ਨਰ ਦਫਤਰ ਪਹੁੰਚੇ ਹਾਂ ਤਾਂ ਜੋ ਅਜਿਹੇ ਠਗਾ ਦੀ ਠਗੀ ਦਾ ਸ਼ਿਕਾਰ ਹੌਣ ਤੇ ਇਨਸਾਫ ਮਿਲ ਸਕੇ ਇਸ ਸੰਬਧੀ ਕਿਸਾਨ ਜਥੇਬੰਦੀਆ ਨੇ ਆਸ਼ਵਾਸਨ ਦਿਤਾ ਹੈ ਕਿ ਅਜਿਹੇ ਠਗਾ ਉਪਰ ਕਾਰਵਾਈ ਕਰਵਾਉਣ ਲਈ ਉਹ ਸਾਡੇ ਨਾਲ ਮੌਢੇ ਨਾਲ ਮੋਢਾ ਲਾ ਖੜੇ ਹਨ।

ਇਹ ਵੀ ਪੜ੍ਹੋ- ਗੁਰਮੀਤ ਰਾਮ ਰਹੀਮ ਮੁੜ ਆਇਆ ਜੇਲ੍ਹ ਤੋਂ ਬਾਹਰ, 21 ਦਿਨਾਂ ਦੀ ਮਿਲੀ ਪੈਰੋਲ

ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਡੇ ਕੋਲ 18 ਦੇ ਕਰੀਬ ਜਿਹੜਾ ਕਹਿੰਦੇ ਪੀੜਤਾਂ ਦੇ ਬਿਆਨ ਆਏ ਹਨ ਜਿਨਾਂ ਨੂੰ ਵਿਦੇਸ਼ ਭੇਜਣ ਨਾਲ ਠੱਗੀ ਮਾਰੀ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਚਾਰ ਲੋਕਾਂ ਦੇ ਖਿਲਾਫ ਬਾਈ ਨੇਮ ਮਾਮਲਾ ਦਰਜ ਕਰਵਾਇਆ ਹੈ। ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here