ਮੁੰਬਈ : ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੀ ਫਿਲਮ ‘ਸਰਦਾਰ ਉਧਮ’ ਓਟੀਟੀ ਪਲੇਟਫਾਰਮ ‘ਤੇ ਅਕਤੂਬਰ ‘ਚ ਰਿਲੀਜ਼ ਹੋਵੇਗੀ। ਵਿਕੀ ਕੌਸ਼ਲ ਦੀ ਫ਼ਿਲਮ ‘ਸਰਦਾਰ ਉਧਮ’ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਦਾਕਾਰ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ‘ਚ ਦੱਸਿਆ ਹੈ ਕਿ ਫ਼ਿਲਮ ‘ਸਰਦਾਰ ਉਧਮ’ ਦਾ ਓਟੀਟੀ ਪਲੇਟਫਾਰਮ ‘ਤੇ ਅਕਤੂਬਰ 2021 ‘ਚ ਪ੍ਰੀਮੀਅਰ ਹੋਵੇਗਾ। ਵਿਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ‘ਮੇਰਾ ਦਿਲ ਪਿਆਰ ਨਾਲ ਭਰ ਗਿਆ ਹੈ ਕਿਉਂਕਿ ਅਸੀਂ ਤੁਹਾਡੇ ਲਈ ਇੱਕ ਕ੍ਰਾਂਤੀਵਾਦੀ ਦੀ ਕਹਾਣੀ ਲੈ ਕੇ ਆਏ ਹਾਂ।’’
ਦੱਸ ਦਈਏ ਕਿ ਫਿਲਮ ‘ਸਰਦਾਰ ਉਧਮ ਸਿੰਘ’ ਦੀ ਸ਼ੂਟਿੰਗ ਦਸੰਬਰ 2019 ਵਿੱਚ ਮੁਕੰਮਲ ਹੋਈ ਸੀ, ਟੀਮ ਨੇ ਪੋਸਟ ਪ੍ਰੋਡਕਸ਼ਨ ਵਿੱਚ ਲੰਬਾ ਸਮਾਂ ਲਿਆ, ਕਿਉਂਕਿ ਇਹ ਫ਼ਿਲਮ ਵੱਡੇ ਪੱਧਰ ‘ਤੇ ਬਣਾਈ ਜਾ ਰਹੀ ਸੀ।