ਵੇਰਕਾ ਨੇ ਹੜ੍ਹ ਪੀੜਤਾਂ ਲਈ ਤਿੰਨ ਟਰੱਕ ਰਾਹਤ ਸਮੱਗਰੀ ਭੇਜੀ

0
2
Verka sent three trucks
ਪਟਿਆਲਾ, 2 ਅਕਤੂਬਰ 2025 : ਪੰਜਾਬ ਦੇ ਪਿੰਡ ਪੱਧਰ ਤੇ ਦੁੱਧ ਉਤਪਾਦਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਵਾਲੀ ਸਹਿਕਾਰੀ ਸੰਸਥਾ, ਵੇਰਕਾ, ਹੜ੍ਹਾਂ ਦੀ ਮਾਰ ਹੇਠ ਆਏ ਪੀੜਤਾਂ ਲਈ ਵੱਡੇ ਪੱਧਰ ‘ਤੇ ਸਹਾਇਤਾ ਮੁਹੱਈਆ ਕਰਵਾਉਂਦੀ ਰਹੀ ਹੈ । ਮੁੱਖ ਮੰਤਰੀ ਦੀ ਯੋਗ ਅਗਵਾਈ ਹੇਠ ਵੇਰਕਾ ਮਿਲਕਫੈਡ (Verka Milkfed) ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਪ੍ਰਦੀਪ ਮਲਹੋਤਰਾ, ਡਾ. ਨਾਗਰ ਸਿੰਘ ਅਤੇ ਹੋਰਨਾਂ ਪਤਵੰਤਿਆਂ ਦੀ ਮੌਜੂਦਗੀ ਵਿੱਚ ਵੇਰਕਾ ਮਿਲਕ ਪਲਾਂਟ, ਪਟਿਆਲਾ ਤੋਂ 800 ਰਾਹਤ ਕਿੱਟਾਂ ਦੇ ਤਿੰਨ ਟਰੱਕ ਹੜ੍ਹ ਪੀੜਤ ਇਲਾਕਿਆਂ ਵੱਲ ਰਵਾਨਾ ਕੀਤੇ ।

ਵੇਰਕਾ ਵੱਲੋਂ ਹੜ੍ਹ ਪੀੜਤਾਂ ਲਈ 800 ਰਾਹਤ ਕਿੱਟਾਂ ਦਾ ਵੱਡਾ ਸਹਾਇਤਾ ਅਭਿਆਨ

ਇਸ ਮੌਕੇ ਵੇਰਕਾ ਮਿਲਕਫੈਡ ਦੇ ਚੇਅਰਮੈਨ ਹਰਭਜਨ ਸਿੰਘ, ਅਮਨਦੀਪ ਰਹਿਲ, ਮਿਲਕਫੈਡ ਡਾਇਰੈਕਟਰਜ਼ ਬੋਰਡ ਆਫ ਡਾਇਰੈਕਟਰਜ ਅਤੇ ਪਲਾਂਟ ਦੇ ਜਨਰਲ ਮੈਨੇਜਰ ਅਨਿਮੇਸ਼ ਪ੍ਰਮਾਣਿਕ ਸਮੇਤ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੌਜੂਦਗੀ ਰਹੀ । ਇਹ ਕੋਸ਼ਿਸ਼ ਵੇਰਕਾ ਵੱਲੋਂ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਅਤੇ ਪੰਜਾਬ ਦੇ ਪਿੰਡਾਂ ਵਿੱਚ ਆ ਰਹੀ ਮੁਸ਼ਕਲਾਂ ਦਾ ਸਾਹਮਣਾ ਕਰਨ ਵਿੱਚ ਸਹਾਇਤਾ ਦੇਣ ਲਈ ਕੀਤਾ ਗਿਆ ਹੈ ।

ਪਿੰਡ ਪੱਧਰ ਤੇ ਦੁੱਧ ਉਤਪਾਦਕਾਂ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਆਂ ਸਭਾਵਾਂ ਦੀ ਸਥਾਪਨਾ ਜਾਰੀ ਹੈ

ਇਸ ਤੋਂ ਇਲਾਵਾ ਵੇਰਕਾ ਦੇ ਪ੍ਰਬੰਧ ਨਿਰਦੇਸ਼ਕ, ਮਿਲਕਫੈਡ  ਰਾਹੁਲ ਗੁਪਤਾ (Verka Managing Director, Milkfed Rahul Gupta) (ਆਈ. ਏ. ਐਸ.) ਦੀ ਯੋਗ ਅਗਵਾਈ ਹੇਠ ਪਿੰਡ ਪੱਧਰ ਤੇ ਦੁੱਧ ਉਤਪਾਦਕਾਂ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਆਂ ਸਭਾਵਾਂ ਦੀ ਸਥਾਪਨਾ ਜਾਰੀ ਹੈ । ਇਸ ਨਾਲ ਨਿਰਯਾਤ ਅਤੇ ਅੰਦਰੂਨੀ ਮਾਰਕੀਟ ਵਿੱਚ ਖਪਤਕਾਰਾਂ ਦੀ ਵਧ ਰਹੀ ਮੰਗ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ ।

ਵੇਰਕਾ ਵੱਲੋਂ ਹਾਲ ਹੀ ਵਿੱਚ ਕਾਜੂ-ਬਦਾਮ ਵਾਲਾ ਦੁੱਧ, ਰਬੜੀ ਅਤੇ ਹਾਈਪ੍ਰੋਟੀਨ ਪ੍ਰੋਬਾਇਓਟਿਕ ਦਹੀ ਵਰਗੇ ਨਵੇਂ ਉਤਪਾਦ ਮੰਡੀ ਵਿੱਚ ਲਾਂਚ ਕੀਤੇ ਗਏ ਹਨ

ਵੇਰਕਾ ਵੱਲੋਂ ਹਾਲ ਹੀ ਵਿੱਚ ਕਾਜੂ-ਬਦਾਮ ਵਾਲਾ ਦੁੱਧ, ਰਬੜੀ ਅਤੇ ਹਾਈਪ੍ਰੋਟੀਨ ਪ੍ਰੋਬਾਇਓਟਿਕ ਦਹੀ ਵਰਗੇ ਨਵੇਂ ਉਤਪਾਦ ਮੰਡੀ ਵਿੱਚ ਲਾਂਚ ਕੀਤੇ ਗਏ ਹਨ, ਜੋ ਗੁਣਵੱਤਾ ਅਤੇ ਨਵੀਨਤਾਂ ਵਿੱਚ ਵਧੇਰੇ ਵਾਧਾ ਕਰਨਗੇ । ਇਸ ਨਾਲ ਸਿਰਫ ਖਪਤਕਾਰਾਂ ਨੂੰ ਸੁਵਿਧਾਵਾਂ ਮਿਲਣਗੀਆਂ ਹੀ ਨਹੀਂ, ਸਗੋਂ ਦੁੱਧ ਉਤਪਾਦਕਾਂ ਲਈ ਵੀ ਵਾਧੂ ਮੌਕੇ ਬਣਨਗੇ ।

ਆਉਣ ਵਾਲੇ ਸਮੇਂ ਵਿੱਚ ਹੋਰ ਨਵੇਂ ਉਤਪਾਦ ਲਾਂਚ ਕਰਨ ਦੀ ਯੋਜਨਾ ਹੈ ਜੋ ਇਲਾਕੇ ਦੀ ਆਰਥਿਕਤਾ ਅਤੇ ਖੇਤੀਬਾੜੀ ਨੂੰ ਨਵੀਂ ਰੌਸ਼ਨੀ ਦੇਣਗੇ

ਵੇਰਕਾ ਦੀ ਇਸ ਰਣਨੀਤੀ ਦਾ ਮੁੱਖ ਉਦੇਸ਼ ਪੰਜਾਬ ਦੇ ਪਿੰਡਾਂ ਦੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ (Milk producers) ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਅਤੇ ਖਪਤਕਾਰਾਂ ਲਈ ਸਿਹਤਮੰਦ, ਸੁਰੱਖਿਅਤ ਅਤੇ ਨਵੀਂ ਕਿਸਮ ਦੇ ਦੁੱਧ ਉਤਪਾਦ ਲੈ ਕੇ ਆਉਣਾ ਹੈ । ਆਉਣ ਵਾਲੇ ਸਮੇਂ ਵਿੱਚ ਹੋਰ ਨਵੇਂ ਉਤਪਾਦ ਲਾਂਚ ਕਰਨ ਦੀ ਯੋਜਨਾ ਹੈ ਜੋ ਇਲਾਕੇ ਦੀ ਆਰਥਿਕਤਾ ਅਤੇ ਖੇਤੀਬਾੜੀ (Economy and Agriculture) ਨੂੰ ਨਵੀਂ ਰੌਸ਼ਨੀ ਦੇਣਗੇ ।

LEAVE A REPLY

Please enter your comment!
Please enter your name here