ਨਵੀਂ ਦਿੱਲੀ, 18 ਦਸੰਬਰ 2025 : ਭਾਰਤ ਦੇਸ਼ ਦੇ ਰੇਲ ਮੰਤਰਾਲਾ ਵਲੋਂ ਭਾਰਤ ਵਾਸੀਆਂ ਲਈ ਫਿਰੋਜ਼ਪੁਰ ਅਤੇ ਦਿੱਲੀ ਵਿਚਕਾਰ ਚਲਾਈ ਗਈ ਵੰਦੇ ਭਾਰਤ ਰੇਲ (Vande Bharat Train) ਗੱਡੀ ਹੁਣ ਬਰਨਾਲਾ ਰੇਲਵੇ ਸਟੇਸ਼ਨ (Barnala Railway Station) ‘ਤੇ ਵੀ ਰੁਕੇਗੀ । ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਤੋਂ ਬਾਅਦ ਇਹ ਐਲਾਨ ਕੀਤਾ ।
ਬਰਨਾਲਾ ਵਾਸੀਆਂ ਨੇ ਕੀਤੀ ਸੀ ਰੇਲਗੱਡੀ ਲਈ ਸਟਾਪੇਜ ਦੀ ਮੰਗ
ਪੰਜਾਬ ਦੇ ਜਿ਼ਲਾ ਬਰਨਾਲਾ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀ ਕਿ ਇਸ ਰੇਲ ਗੱਡੀ ਦਾ ਸਟਾਪੇਜ਼ ਬਰਨਾਲਾ ਵੀ ਬਣਾਇਆ ਜਾਵੇ, ਜਿਸਦੇ ਚਲਦਿਆਂ ਹੁਣ ਜਾ ਕੇ ਕਿਤੇ ਇਹ ਮੰਗ ਪੂਰੀ ਹੋਵੇਗੀ । ਕੁਝ ਦਿਨ ਪਹਿਲਾਂ ਜਦੋਂ ਵੰਦੇ ਭਾਰਤ ਰੇਲਗੱਡੀ ਨੂੰ ਫਿਰੋਜ਼ਪੁਰ ਤੋਂ ਦਿੱਲੀ ਵਾਇਆ ਬਠਿੰਡਾ, ਬਰਨਾਲਾ ਅਤੇ ਪਟਿਆਲਾ ਸ਼ੁਰੂ ਕੀਤਾ ਗਿਆ ਸੀ, ਤਾਂ ਇਸਨੂੰ ਬਰਨਾਲਾ ਵਿੱਚ ਸਟਾਪ ਨਹੀਂ ਦਿੱਤਾ ਗਿਆ ਸੀ ।
ਬਰਨਾਲਾ ਰੇਲਵੇ ਸਟੇਸ਼ਨ ਤੇ ਰੇਲ ਰੁਕੇਗੀ ਸਬੰਧੀ ਨੋਟੀਫਿਕੇਸ਼ਨ ਛੇਤੀ ਹੀ : ਰਵਨੀਤ ਬਿੱਟੂ
ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Minister of State for Railways Ravneet Singh Bittu) ਨੇ ਕਿਹਾ ਕਿ ਭਾਜਪਾ ਆਗੂਆਂ ਦੀ ਮੰਗ ਹੁਣ ਪੂਰੀ ਹੋ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਇੱਕ ਨਵਾਂ ਨੋਟੀਫਿਕੇਸ਼ਨ (Notifications) ਜਾਰੀ ਕੀਤਾ ਜਾਵੇਗਾ ਅਤੇ ਰੇਲਗੱਡੀ ਅਗਲੇ ਇੱਕ ਜਾਂ ਦੋ ਦਿਨਾਂ ਵਿੱਚ ਬਰਨਾਲਾ ਵਿੱਚ ਰੁਕਣੀ ਸ਼ੁਰੂ ਕਰ ਦੇਵੇਗੀ । ਰੇਲਗੱਡੀ ਦੇ ਪਹਿਲੇ ਦਿਨ ਦੇ ਸੰਚਾਲਨ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਬਰਨਾਲਾ ਰੇਲਵੇ ਸਟੇਸ਼ਨ ‘ਤੇ ਰੇਲਗੱਡੀ ਦੇ ਰੁਕਣ ਦੀ ਉਡੀਕ ਕਰ ਰਹੇ ਸਨ। ਹਾਲਾਂਕਿ ਜਦੋਂ ਰੇਲਗੱਡੀ ਨਹੀਂ ਰੁਕੀ ਤਾਂ ਲੋਕਾਂ ਨੇ ਵਿਰੋਧ ਕੀਤਾ ਅਤੇ ਨਾਅਰੇਬਾਜ਼ੀ ਕੀਤੀ ਸੀ ।
Read More : ਫ਼ਿਰੋਜ਼ਪੁਰ ਤੋਂ ਸ਼ੁਰੂ ਹੋਈ ‘ਵੰਦੇ ਭਾਰਤ’ ਰੇਲ ਗੱਡੀ









