Uttarakhand Elections: ਉੱਤਰਾਖੰਡ ’ਚ ਇਨ੍ਹਾਂ ਲੋਕਾਂ ਨੂੰ ਘਰ ਤੋਂ ਹੀ ਵੋਟ ਪਾਉਣ ਦੀ ਮਿਲੀ ਸਹੂਲਤ

0
66

ਉੱਤਰਾਖੰਡ ’ਚ ਸੋਮਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਣ ਜਾ ਰਹੀ ਹੈ। 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਅਤੇ ਅਪਾਹਿਜ਼ਾਂ ਨੂੰ ਘਰ ਬੈਠੇ ਹੀ ਆਪਣੀ ਵੋਟ ਦੀ ਵਰਤੋਂ ਕਰਨ ਦੀ ਸਹੂਲਤ ਦਿੱਤੀ ਗਈ ਹੈ। ਸੂਬੇ ਦੇ ਚੋਣ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਹੁਣ ਤੱਕ 80 ਸਾਲ ਤੋਂ ਵੱਧ ਉਮਰ ਦੇ 15940 ਵੋਟਰਾਂ ਅਤੇ ਵੱਖ-ਵੱਖ ਅਪਾਹਿਜ਼ ਵੋਟਰਾਂ ਵੱਲੋਂ ਘਰ ਬੈਠੇ ਪੋਸਟਲ ਬੈਲਟ ਰਾਹੀਂ ਵੋਟ ਪਾਈ ਜਾ ਚੁੱਕੀ ਹੈ।

ਸੂਬੇ ਦੇ ਚੋਣ ਕਮਿਸ਼ਨ ਸੋਜਨਿਆ ਨੇ ਦੱਸਿਆ ਕਿ ਉੱਤਰਾਖੰਡ ਕੁੱਲ 17068 ਅਪਾਹਿਜ਼ ਵੋਟਰਾਂ ਅਤੇ 80 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਵੋਟਰਾਂ ਨੂੰ ਘਰ-ਘਰ ਵੋਟ ਪਾਉਣ ਲਈ ਪੋਸਟਲ ਬੈਲਟ ਪੇਪਰ ਜਾਰੀ ਕੀਤੇ ਗਏ ਹਨ। ਭਾਰੀ ਬਰਫ਼ਬਾਰੀ ਅਤੇ ਮੀਂਹ ਵਰਗੇ ਮਾੜੇ ਹਾਲਾਤਾਂ ’ਚ ਵੀ 2241 ਪੋਲਿੰਗ ਕਰਮਚਾਰੀਆਂ ਵੱਲੋਂ 10-15 ਕਿਲੋਮੀਟਰ ਪੈਦਲ ਚੱਲ ਕੇ ਇਸ ਪ੍ਰੀਕ੍ਰਿਆ ਨੂੰ ਪੂਰੀ ਤਰ੍ਹਾਂ ਮੁਫ਼ਤ, ਨਿਰਪੱਖ ਅਤੇ ਪਾਰਦਰਸ਼ਤਾ ਨਾਲ ਪੂਰਾ ਕੀਤਾ ਹੈ।

ਸੂਬੇ ’ਚ ਕਈ ਪੋਲਿੰਗ ਸਟੇਸ਼ਨ ਅਜਿਹੇ ਵੀ ਹਨ, ਜਿੱਥੇ ਪੋਲਿੰਗ ਕਰਮਚਾਰੀਆਂ ਨੂੰ ਪੁੱਜਣ ਲਈ ਕਈ ਕਿਲੋਮੀਟਰ ਪੈਦਲ ਜਾਣਾ ਪਵੇਗਾ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ 33 ਪੋਲਿੰਗ  ਸਟੇਸ਼ਨ 10 ਕਿਲੋਮੀਟਰ ਤੋਂ ਵੱਧ ਦੀ ਦੂਰੀ ’ਤੇ ਸਥਿਤ ਹਨ ਅਤੇ 262  ਪੋਲਿੰਗ ਸਟੇਸ਼ਨ ਸੜਕੀ ਰਸਤੇ ਤੋਂ 5 ਕਿਲੋਮੀਟਰ ਤੋਂ ਵੱਧ ਦੀ ਦੂਰੀ ’ਤੇ ਸਥਿਤ ਹੈ। ਇਨ੍ਹਾਂ ’ਚੋਂ ਵੱਧ ਤੋਂ ਵੱਧ 18 ਕਿਲੋਮੀਟਰ ਦੀ ਪੈਦਲ ਯਾਤਰਾ ਪਿਥੌਰਾਗੜ੍ਹ ਜ਼ਿਲ੍ਹੇ ਦੇ ਧਾਰਚੂਲਾ ਵਿਧਾਨ ਸਭਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮਨਾਰ ਬੂਥ ਤੱਕ ਪੁੱਜਣ ਵਾਲੇ  ਪੋਲਿੰਗ ਕਰਮਚਾਰੀਆਂ ਨੂੰ ਪੁੂਰੀ ਕਰਨੀ ਪਵੇਗੀ।

LEAVE A REPLY

Please enter your comment!
Please enter your name here