ਪਟਿਆਲਾ, 4 ਨਵੰਬਰ 2025 : ਸ਼ਾਹੀ ਸ਼ਹਿਰ ਪਟਿਆਲਾ ਦੇ 21 ਨੰਬਰ ਫਾਟਕ ਨੇੜੇ ਬਣੇ ਡਾਗ ਟ੍ਰੇਨਿੰਗ ਸਕੂਲ (Dog Training School) ਵਿਚ ਉਸ ਵੇਲੇ ਹੰਗਾਮਾ ਮਚ ਗਿਆ ਜਦੋਂ ਡਾਗ ਦੇ ਮਾਲਕ ਦਾ ਕੁੱਤਾ ਮਰੀ ਹੋਈ ਹਾਲਤ ਵਿਚ ਪਾਇਆ ਗਿਆ ।
ਕੀ ਸੀ ਮਾਮਲਾ
ਪਟਿਆਲਾ ਦੇ 21 ਨੰਬਰ ਦੇ ਨੇੜੇ ਸਥਿਤ ਬਣੇੇ ਇਕ ਡੌਗ ਟ੍ਰੇਨਿੰਗ ਸਕੂਲ ਜਿਸ ਵਿਚ ਇਕ ਪਰਿਵਾਰ ਵਲੋਂ ਆਪਣਾ ਕੁੱਤਾ ਟ੍ਰੇਨਿੰਗ (Dog training) ਲਈ ਭੇਜਿਆ ਗਿਆ ਸੀ ਪਰ ਇੰਸਟੀਚਿਊਟ ਵਿਚ ਡਾਗ ਦੀ ਹੋਈ ਮੌਜੂਦਾ ਹਾਲਤ ਅਤੇ ਮੌਤ ਨੂੰ ਦੇਖ ਕੇ ਡਾਗ ਦੇ ਮਾਲਕਾਂ ਵਲੋਂ ਆਪੇ ਤੋਂ ਬਾਹਰ ਹੋਇਆ ਗਿਆ । ਕਿਉਂਕਿ ਡਾਗ ਮਾਲਕਾਂ ਨੇ ਦੇਖਿਆ ਕਿ ਕੁੱਤੇ ਨੂੰ ਮਰੇ ਨੂੰ ਵੀ ਕਾਫੀ ਸਮਾਂ ਹੋ ਗਿਆ ਸੀ ਪਰ ਸਬੰਧਤ ਇੰਸਟੀਚਿਊਟ ਮਾਲਕਾਂ ਵਲੋਂ ਉਨ੍ਹ੍ਹਾਂ ਵਲੋਂ ਨਹੀਂ ਦੱਸਿਆ ਗਿਆ । ਡਾਗ ਮਾਲਕਾ (Dog owner) ਨੇ ਦੱਸਿਆ ਕਿ ਜਦੋਂ ਉਹ ਇੰਸਟੀਚਿਊਟ ਵਿਚ ਆਪਣੇ ਡਾਗ ਨੂੰ ਦੇਖਣ ਪਹੁੰਚੇ ਤਾਂ ਜਿਸ ਥਾਂ ਡਾਗ ਪਿਆ ਸੀ ਵਾਲੀ ਥਾਂ ਤੇ ਗੰਦਗੀ ਹੀ ਗੰਦਗੀ ਪਈ ਸੀ, ਜਿਸ ਤੇ ਉਨ੍ਹਾਂ ਇੰਸਟੀਚਿਊਟ ਵਾਲਿਆਂ ਨੂੰ ਜੰਮ ਕੇ ਕੋਸਿਆ ।
ਕੀ ਆਖਿਆ ਡਾਗ ਟ੍ਰੇਨਿੰਗ ਸਕੂਲ ਮਾਲਕ ਨੇ
ਇਸ ਸਬੰਧੀ ਜਦੋਂ ਡਾਗ ਟ੍ਰੇਨਿੰਗ ਸਕੂਲ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਡਾਗ ਪਹਿਲਾਂ ਤਾਂ ਬਿਲਕੁੱਲ ਠੀਕ-ਠਾਕ ਸੀ ਪਰ ਅਚਾਨਕ ਹੀ ਇਸਨੂੰ ਕੀ ਹੋ ਗਿਆ ਸਬੰਧੀ ਕੁੱਝ ਵੀ ਨਹੀਂ ਪਤਾ। ਜਦੋਂ ਡਾਗ ਮਾਲਕਾਂ ਨੂੰ ਅਜਿਹਾ ਹੋਣ ਸਬੰਧੀ ਘੱਟੋ-ਘੱਟ 24 ਘੰਟਿਆਂ ਦੇ ਸਮੇਂ ਤੱਕ ਬਾਰੇ ਵੀ ਨਹੀਂ ਦੱਸਿਆ ਗਿਆ ਸਬੰਧੀ ਗੱਲਬਾਤ ਕੀਤੀ ਗਈ ਤਾਂ ਡਾਗ ਟ੍ਰੇਨਿੰਗ ਸਕੂਲ ਦੇ ਮਾਲਕਾਂ ਵਲੋਂ ਕੋਈ ਠੋਸ ਜਵਾਬ (Solid answer) ਨਹੀਂ ਦਿੱਤਾ ਗਿਆ ।
Read More : ਕੁੱਤੇ ਦੀ ਮੌਤ ਤੋਂ ਦੁਖੀ ਹੋ 13 ਸਾਲ ਦੀ ਕੁੜੀ ਨੇ ਕੀਤੀ ਖੁਦਖੁਸ਼ੀ









