Home News Punjab ਯੂਪੀ ਦੇ ਕਿਸਾਨ ਦੀ ਚਮਕੀ ਕਿਸਮਤ, ਖਾਤੇ ‘ਚ ਆਏ 99 ਅਰਬ ਰੁਪਏ || Latest News

ਯੂਪੀ ਦੇ ਕਿਸਾਨ ਦੀ ਚਮਕੀ ਕਿਸਮਤ, ਖਾਤੇ ‘ਚ ਆਏ 99 ਅਰਬ ਰੁਪਏ || Latest News

0
ਯੂਪੀ ਦੇ ਕਿਸਾਨ ਦੀ ਚਮਕੀ ਕਿਸਮਤ, ਖਾਤੇ ‘ਚ ਆਏ 99 ਅਰਬ ਰੁਪਏ || Latest News

ਯੂਪੀ ਦੇ ਕਿਸਾਨ ਦੀ ਚਮਕੀ ਕਿਸਮਤ, ਖਾਤੇ ‘ਚ ਆਏ 99 ਅਰਬ ਰੁਪਏ

ਇਹ ਮਾਮਲਾ ਯੂਪੀ ਦੇ ਭਦੋਹੀ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਅਚਾਨਕ ਇੱਕ ਕਿਸਾਨ ਦੇ ਬੰਦ ਖਾਤੇ ਵਿੱਚ ਅਰਬਾਂ ਰੁਪਏ ਆ ਗਏ। ਪਹਿਲਾਂ ਤਾਂ ਕਿਸਾਨ ਨੂੰ ਯਕੀਨ ਨਹੀਂ ਹੋਇਆ। ਮੋਬਾਇਲ ‘ਤੇ ਆਏ ਮੈਸੇਜ ਤੋਂ ਉਸ ਨੂੰ ਕੁਝ ਸਮਝ ਨਹੀਂ ਆਇਆ। ਫਿਰ ਉਸਨੇ ਮੋਬਾਈਲ ਦਾ ਸੁਨੇਹਾ ਕਿਸੇ ਹੋਰ ਵਿਕਾਕਤੀ ਨੂੰ ਪੜ੍ਹਨ ਲਈ ਕਿਹਾ ਤਾਂ ਪਤਾ ਲੱਗਾ ਕਿ ਉਸ ਦੇ ਖਾਤੇ ਵਿਚ ਬਹੁਤ ਸਾਰੇ ਪੈਸੇ ਜਮ੍ਹਾਂ ਹੋਏ ਹਨ। ਇਸ ਤੋਂ ਬਾਅਦ ਕਿਸਾਨ ਬੈਂਕ ਪਹੁੰਚਿਆ। ਉਸ ਨੇ ਬੈਂਕ ਮੁਲਾਜ਼ਮਾਂ ਨੂੰ ਸਾਰੀ ਗੱਲ ਕਹੀ ਤਾਂ ਮੁਲਾਜ਼ਮਾਂ ਨੇ ਉਸ ਦਾ ਖਾਤਾ ਚੈੱਕ ਕੀਤਾ ਤਾਂ ਉਹ ਹੈਰਾਨ ਰਹਿ ਗਏ। ਕਿਸਾਨ ਦੀ ਗੱਲ ਸੱਚ ਨਿਕਲੀ।

ਜਾਣਕਾਰੀ ਅਨੁਸਾਰ ਕਿਸਾਨ ਭਾਨੂ ਪ੍ਰਕਾਸ਼ ਬਿੰਦ ਦਾ ਸੂਰਿਆਵਾਂ ਦੇ ਬੈਂਕ ਆਫ ਬੜੌਦਾ ਗ੍ਰਾਮੀਣ ਬੈਂਕ ਵਿੱਚ ਖਾਤਾ ਹੈ, ਜੋ ਕਿ ਬੰਦ ਹੋ ਗਿਆ ਸੀ। ਜਿਸ ਖਾਤੇ ‘ਚ 16 ਮਈ ਨੂੰ ਅਚਾਨਕ ਪੈਸੇ ਆ ਗਏ, ਜਿਸ ਦਾ ਮੈਸੇਜ ਉਸ ਦੇ ਮੋਬਾਈਲ ‘ਤੇ ਆਇਆ। ਜਦੋਂ ਉਸ ਨੂੰ ਮੈਸੇਜ ਸਮਝ ਨਾ ਆਇਆ ਤਾਂ ਉਸ ਨੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਸੁਨੇਹਾ ਪੜ੍ਹਨ ਲਈ ਕਿਹਾ। ਕਿਸਾਨ ਦੇ ਮੋਬਾਈਲ ‘ਤੇ ਮਿਲੇ ਮੈਸੇਜ ‘ਚ ਲਿਖਿਆ ਸੀ ਕਿ ਉਸ ਦੇ ਖਾਤੇ ‘ਚ 99999495999.99 ਰੁਪਏ (99 ਅਰਬ 99 ਕਰੋੜ 94 ਲੱਖ 95 ਹਜ਼ਾਰ 999 ਰੁਪਏ) ਦੀ ਰਕਮ ਜਮ੍ਹਾਂ ਹੋ ਗਈ ਹੈ।

ਕਿਸਾਨ ਨੇ ਬੈਂਕ ਮੁਲਾਜ਼ਮਾਂ ਨੂੰ ਪੈਸੇ ਜਮ੍ਹਾਂ ਹੋਣ ਦੀ ਦਿੱਤੀ ਸੂਚਨਾ  

ਇਹ ਸੁਣ ਕੇ ਭਾਨੂ ਪ੍ਰਕਾਸ਼ ਹੈਰਾਨ ਰਹਿ ਗਿਆ ਅਤੇ ਉਸ ਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ। ਜਿਸ ਤੋਂ ਬਾਅਦ ਉਹ ਸਿੱਧਾ ਬੈਂਕ ਪਹੁੰਚ ਗਿਆ। ਜਿਵੇਂ ਹੀ ਕਿਸਾਨ ਨੇ ਬੈਂਕ ਮੁਲਾਜ਼ਮਾਂ ਨੂੰ ਪੈਸੇ ਜਮ੍ਹਾਂ ਹੋਣ ਦੀ ਸੂਚਨਾ ਦਿੱਤੀ। ਜਿਸ ਦੇ ਬਾਅਦ ਬੈਂਕ ਮੁਲਾਜ਼ਮਾਂ ਨੇ ਤੁਰੰਤ ਕਿਸਾਨ ਦਾ ਖਾਤਾ ਚੈੱਕ ਕੀਤਾ ਤਾਂ ਮਾਮਲਾ ਸਹੀ ਪਾਇਆ ਗਿਆ। ਖਾਤੇ ‘ਚ ਇੰਨੀ ਵੱਡੀ ਰਕਮ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

ਇਹ ਵੀ ਪੜ੍ਹੋ : ਅਕਾਲੀ ਦਲ ਨੂੰ ਵੱਡਾ ਝਟਕਾ! ਆਪ ‘ਚ ਸ਼ਾਮਿਲ ਹੋਏ ਮਨਜੀਤ ਸਿੰਘ…

ਬੈਂਕ ਦੇ ਇੰਚਾਰਜ ਮੈਨੇਜਰ ਆਸ਼ੀਸ਼ ਤਿਵਾੜੀ ਨੇ ਦੱਸਿਆ ਕਿ ਖਾਤਾਧਾਰਕ ਭਾਨੂ ਪ੍ਰਤਾਪ ਦਾ ਕੇ.ਸੀ.ਸੀ. ਖਾਤਾ ਸੀ। ਖਾਤੇ ਰਾਹੀਂ ਉਸ ਨੇ ਖੇਤਾਂ ‘ਤੇ ਕਰਜ਼ਾ ਲਿਆ ਸੀ। ਖਾਤਾ ਐਨਪੀਏ ਹੋਣ ਤੋਂ ਬਾਅਦ ਅਜਿਹਾ ਹੀ ਹੋਇਆ। ਹਾਲਾਂਕਿ, ਖਾਤੇ ਨੂੰ ਹੋਲਡ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੈਸਾ ਕਿੱਥੋਂ ਆਇਆ ਅਤੇ ਕਿਸ ਨੇ ਭੇਜਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਲੋਕਾਂ ‘ਚ ਇਸ ਬਾਰੇ ਚਰਚਾ ਹੋ ਰਹੀ ਹੈ।

LEAVE A REPLY

Please enter your comment!
Please enter your name here