ਨਵੀਂ ਦਿੱਲੀ : ਉੱਤਰ ਪ੍ਰਦੇਸ਼ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਸਕੱਤਰ ਅਤੇ ਉੱਤਰ ਪ੍ਰਦੇਸ਼ ਇਕਾਈ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਕਈ ਵੱਡੇ ਵਾਅਦੇ ਕਰ ਰਹੀ ਹੈ।
ਹਾਲ ਹੀ ਵਿੱਚ ਪ੍ਰਿਯੰਕਾ ਗਾਂਧੀ ਨੇ ਇੱਕ ਹੋਰ ਐਲਾਨ ਕਰਦੇ ਹੋਏ ਟਵੀਟ ਕੀਤਾ ਹੈ। ਸ਼ੇਅਰ ਕੀਤੇ ਗਏ ਟਵੀਟ ਵਿੱਚ ਪ੍ਰਿਯੰਕਾ ਨੇ ਲਿਖਿਆ, ਕੋਰੋਨਾ ਦੇ ਸਮੇਂ ਵਿੱਚ ਸਰਕਾਰ ਦੀ ਅਣਦੇਖੀ ਅਤੇ ਹੁਣ ਰਾਜ ਵਿੱਚ ਬੁਖਾਰ ਫੈਲਣ ਕਾਰਨ, ਹਰ ਕਿਸੇ ਨੇ ਉੱਤਰ ਪ੍ਰਦੇਸ਼ ਦੀ ਸਿਹਤ ਪ੍ਰਣਾਲੀ ਦੀ ਖਸਤਾ ਹਾਲਤ ਨੂੰ ਵੇਖਿਆ ਹੈ। ਸਸਤੇ ਅਤੇ ਚੰਗੇ ਇਲਾਜ਼ ਲਈ ਮੈਨੀਫੈਸਟੋ ਕਮੇਟੀ ਦੀ ਸਹਿਮਤੀ ਨਾਲ, ਯੂਪੀ ਕਾਂਗਰਸ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਸਰਕਾਰ ਬਣੀ ਤਾਂ… ‘ਕੋਈ ਵੀ ਬੀਮਾਰੀ ਮੁਫਤ ਹੋਵੇਗੀ, 10 ਲੱਖ ਤੱਕ ਦਾ ਸਰਕਾਰੀ ਇਲਾਜ’।
कोरोना काल में और अभी प्रदेश में फैले बुखार में सरकारी उपेक्षा के चलते उप्र की स्वास्थ्य व्यवस्था की जर्जर हालत सबने देखी।
सस्ते व अच्छे इलाज के लिए घोषणापत्र समिति की सहमति से यूपी कांग्रेस ने निर्णय लिया है कि सरकार बनने पर
'कोई भी हो बीमारी
मुफ्त होगा 10 लाख तक इलाज सरकारी।' pic.twitter.com/wJbTZXbjmk— Priyanka Gandhi Vadra (@priyankagandhi) October 25, 2021