ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਅਜ਼ੀਜ਼ ਕੁਰੈਸ਼ੀ ਵਿਰੁੱਧ ਸੂਬਾ ਸਰਕਾਰ ਦੇ ਖਿਲਾਫ ਅਪਮਾਨਜਕ ਟਿੱਪਣੀ ਲਈ ਦੇਸ਼ਧ੍ਰੋਹ ਅਤੇ ਧਰਮ ਦੇ ਆਧਾਰ ’ਤੇ 2 ਸਮੂਹਾਂ ਵਿਚਾਲੇ ਦੁਸ਼ਮਣੀ ਵਧਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਇਸ ਦੀ ਜਾਣਕਾਰੀ ਪੁਲਿਸ ਨੇ ਦਿੱਤੀ। ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਫਆਈਆਰ ਅਨੁਸਾਰ ਸਾਬਕਾ ਗਵਰਨਰ ’ਤੇ ਦੇਸ਼ਧ੍ਰੋਹ (124ਏ) ਧਰਮ, ਜਾਤੀਆਂ ਵਿਚ ਤਣਾਅ ਵਧਾਉਣ ਦੇ ਆਰੋਪ ਵਿਚ ਧਾਰਾ 153 ਏ ਅਤੇ ਰਾਸ਼ਟਰੀ ਏਕਤਾ ਅਤੇ ਅਖੰਡਤਾ ਵਿਰੁੱਧ ਬਿਆਨ ਨੂੰ ਲੈ ਕੇ 153 ਬੀ ਤਹਿਤ ਕੇਸ ਦਰਜ ਕੀਤਾ ਹੈ। ਜਨਤਾ ਵਿਚ ਅਫਵਾਹ ਅਤੇ ਦਹਿਸ਼ਤ ਫੈਲਾਉਣ ਦੇ ਆਰੋਪ ਵਿਚ ਆਈਪੀਸੀ ਦੀ ਧਾਰਾ 505 (1) (ਬੀ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਆਕਾਸ਼ ਕੁਮਾਰ ਸਕਸੈਨਾ ਨੇ ਦੋਸ਼ ਲਗਾਇਆ ਕਿ ਕੁਰੈਸ਼ੀ ਸਪਾ ਨੇਤਾ ਆਜ਼ਮ ਖਾਨ ਦੇ ਘਰ ਗਏ ਅਤੇ ਉਨ੍ਹਾਂ ਦੀ ਪਤਨੀ ਤਜ਼ੀਨ ਫਾਤਮਾ ਨੂੰ ਮਿਲਣ ਤੋਂ ਬਾਅਦ ਅਪਮਾਨਜਨਕ ਬਿਆਨ ਦਿੱਤਾ ਅਤੇ ਯੋਗੀ ਆਦਿੱਤਿਆਨਾਥ ਸਰਕਾਰ ਦੀ ਤੁਲਨਾ ਰਾਖ਼ਸ਼ਸ, ਸ਼ੈਤਾਨ ਅਤੇ ਖੂਨ ਪੀਣ ਵਾਲੇ ਦਰਿੰਦੇ ਨਾਲ ਕੀਤੀ। ਉਨ੍ਹਾਂ ਨੇ ਸ਼ਿਕਾਇਤ ’ਚ ਕਿਹਾ,‘‘ਕੁਰੈਸ਼ੀ ਨੇ ਆਪਣੇ ਬਿਆਨ ’ਚ ਆਜ਼ਮ ਵਿਰੁੱਧ ਕਾਰਵਾਈ ਨੂੰ ਇਨਸਾਨ ਅਤੇ ਦਾਨਵ ਵਿਚਾਲੇ ਦੀ ਲੜਾਈ ਕਰਾਰ ਦਿੱਤਾ।
ਇਹ ਬਿਆਨ 2 ਭਾਈਚਾਰਿਆਂ ਦਰਮਿਆਨ ਤਣਾਅ ਅਤੇ ਸਮਾਜ ’ਚ ਅਸ਼ਾਂਤੀ ਪੈਦਾ ਕਰ ਸਕਦਾ ਹੈ। ਪੁਲਿਸ ਅਨੁਸਾਰ ਇਸ ਮਾਮਲੇ ’ਚ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਇਸ ‘ਤੇ ਕਾਰਵਾਈ ਕੀਤੀ ਜਾਵੇਗੀ।