ਬ੍ਰਾਜ਼ੀਲ – ‘ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਅਤੇ ਸੰਸਕ੍ਰਿਤਕ ਸੰਗਠਨ ਨੇ ਦੁਨੀਆ ਭਰ ਵਿਚ ਆਪਣੀ ਕੁਦਰਤੀ ਸੁੰਦਰਤਾ ਲਈ ਮਸ਼ਹੂਰ ਰੀਓ ਡੀ ਜਿਨੇਰੀਓ ਵਿਚ ਸਵ. ਵਾਸਤੁਕਾਰ ਰਾਬਰਟੋ ਬਰਲ ਮਾਰਕਸ ਦੀ ਰਿਹਾਇਸ਼ ਵਾਲੇ ਸਥਾਨ ਨੂੰ ਵਿਸ਼ਵ ਵਿਰਾਸਤ ਸਥਾਨਾਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਹੈ। ਪੱਛਮੀ ਰਿਓ ਸਥਿਤ ਸਿਟੀਓ ਬਰਲ ਮਾਰਕਸ ‘ਚ ਰਿਓ ਦੇ ਸਥਾਨਕ ਬੂਟਿਆਂ ਦੀ 3500 ਤੋਂ ਜ਼ਿਆਦਾ ਨਸਲਾਂ ਹਨ ਅਤੇ ਇਸਨੂੰ ਵਨਸਪਤੀ ਪ੍ਰਯੋਗਾਂ ਲਈ ਇਕ ਪ੍ਰਯੋਗਸ਼ਾਲਾ ਮੰਨਿਆ ਜਾਂਦਾ ਹੈ।
ਯੂਨੇਸਕੋ ਦੀ ਵਿਰਾਸਤ ਸਮਿਤੀ ਦੀ ਮੀਟਿੰਗ ‘ਚ ਸਿਟੀਓ ਬਰਲ ਮਾਰਕਸ ਨੂੰ ਇਸ ਸੰਬੰਧ ‘ਚ ਮਾਨਤਾ ਪ੍ਰਦਾਨ ਕੀਤੀ ਗਈ ਹੈ। ਇਸ ਸਥਾਨ ਨੂੰ ‘ਸੰਸਕ੍ਰਿਤਕ ਦ੍ਰਿਸ਼’ ਸ਼੍ਰੇਣੀ ਵਿਚ ਸ਼ਾਮਿਲ ਕੀਤਾ ਗਿਆ। ਯੂਨੇਸਕੋ ਨੇ ਇੱਕ ਬਿਆਨ ਵਿਚ ਕਿਹਾ ਕਿ ਇਨ੍ਹਾਂ ਬਾਗਾਂ ਵਿਚ ਉਹ ਸਾਰੀਆਂ ਖਾਸੀਅਤਾਂ ਹਨ, ਜੋ ਬਰਲ ਮਾਰਕਸ ਦੇ ਬਾਗਾਂ ਨੂੰ ਪਰਿਭਾਸ਼ਤ ਕਰਦੀਆਂ ਹਨ ਅਤੇ ਜਿਨ੍ਹਾਂ ਨੇ ਕੌਮਾਂਤਰੀ ਪੱਧਰ ’ਤੇ ਆਧੁਨਿਕ ਬਾਗਾਂ ਦੇ ਵਿਕਾਸ ਨੂੰ ਪ੍ਰਭਾਵਿਤ ਕੀਤਾ ਹੈ। ਇਸਦੇ ਨਾਲ ਹੀ ਇਸ ‘ਚ ਹੋਰ ਵੀ ਕਈ ਵਿਸ਼ੇਸ਼ਤਾਵਾਂ ਹਨ।









