UGC ਨੇ ਦੇਸ਼ ਦੀਆਂ 24 ਯੂਨੀਵਰਸਿਟੀਆਂ ਨੂੰ ਦੱਸਿਆ ਫਰਜ਼ੀ

0
54

ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਦੱਸਿਆ ਕਿ UGC ਨੇ 24 ਵਿਦਿਅਕ ਅਦਾਰਿਆਂ ਨੂੰ ਫ਼ਰਜ਼ੀ ਐਲਾਨਿਆ ਹੈ ਤੇ ਇਸ ਤੋਂ ਇਲਾਵਾ ਦੋ ਅਦਾਰਿਆਂ ‘ਚ ਮਾਪਦੰਡਾਂ ਦੀ ਉਲੰਘਣਾ ਪਾਈ ਗਈ ਹੈ। ਸਿੱਖਿਆ ਮੰਤਰੀ ਨੇ ਲੋਕ ਸਭਾ ‘ਚ ਇਕ ਲਿਖਤੀ ਸਵਾਲ ਦੇ ਜਵਾਬ ਵਿਚ ਇਹ ਬਿਆਨ ਦਿੱਤਾ ਹੈ। ‘ਵਿਦਿਆਰਥੀਆਂ, ਮਾਪਿਆਂ, ਆਮ ਜਨਤਾ ਤੇ ਇਲੈਕਟ੍ਰਾਨਿਕ ਪ੍ਰਿੰਟ ਮੀਡੀਆ ਜ਼ਰੀਏ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ‘ਤੇ UGC ਯੂਨੀਵਰਸਿਟੀਆਂ ਨੂੰ ਫ਼ਰਜ਼ੀ ਐਲਾਨ ਦਿੱਤਾ ਹੈ। ਭਾਰਤੀ ਸਿੱਖਿਆ ਪ੍ਰੀਸ਼ਦ, ਲਖਨਊ, ਯੂਪੀ ਤੇ ਭਾਰਤੀ ਯੋਜਨਾ ਅਤੇ ਪ੍ਰਬੰਧਨ ਸੰਸਥਾਨ (IIM), ਕੁਤੁਬ ਐਨਕਲੇਵ, ਨਵੀਂ ਦਿੱਲੀ ਨਾਂ ਦੀਆਂ ਦੋ ਹੋਰ ਸੰਸਥਾਵਾਂ ਵੀ ਯੂਜੀਸੀ ਐਕਟ, 1956 ਦੀ ਉਲੰਘਣਾ ਤਹਿਤ ਕੰਮ ਕਰ ਰਹੀਆਂ ਹਨ।

ਵਾਰਾਨਸੀ ਸੰਸਕ੍ਰਿਤ ਯੂਨੀਵਰਸਿਟੀ, ਵਾਰਾਨਸੀ, ਮਹਿਲਾ ਗ੍ਰਾਮ ਵਿਦਿਆਪੀਠ, ਇਲਾਹਾਬਾਦ, ਗਾਂਧੀ ਹਿੰਦੀ ਵਿੱਦਿਆਪੀਠ, ਇਲਾਹਾਬਾਦ, ਨੈਸ਼ਨਲ ਯੂਨੀਵਰਸਿਟੀ ਆਫ ਇਲੈਕਟ੍ਰੋ ਕੰਪਲੈਕਸ ਹੋਮਿਓਪੈਥੀ, ਕਾਨਪੁਰ, ਨੇਤਾਜੀ ਸੁਭਾਸ਼ ਚੰਦਰ ਬੋਸ ਮੁਕਤ ਯੂਨੀਵਰਸਿਟੀ, ਅਲੀਗੜ੍ਹ, ਉੱਤਰ ਪ੍ਰਦੇਸ਼ ਯੂਨੀਵਰਸਿਟੀ, ਮਥੁਰਾ, ਮਹਾਰਾਣਾ ਪ੍ਰਤਾਪ ਸਿੱਖਿਆ ਨਿਕੇਤਨ ਯੂਨੀਵਰਸਿਟੀ, ਪ੍ਰਤਾਪਗੜ੍ਹ ਤੇ ਇੰਦਰਪ੍ਰਸਥ ਸਿੱਖਿਆ ਪ੍ਰੀਸ਼ਦ, ਨੋਇਡਾ।

ਇਸ ਦੇ ਨਾਲ ਹੀ ਦਿੱਲੀ ‘ਚ ਵੀ 7 ਫਰਜ਼ੀ ਯੂਨੀਵਰਸਿਟੀਆਂ ਮੌਜੂਦ ਹਨ। ਕਮਰਸ਼ੀਅਲ ਯੂਨੀਵਰਸਿਟੀ ਲਿਮਟਿਡ, ਸੰਯੁਕਤ ਰਾਸ਼ਟਰ ਯੂਨੀਵਰਸਿਟੀ, ਕਮਰਸ਼ੀਅਲ ਯੂਨੀਵਰਸਿਟੀ, ਏਡੀਆਰ ਕੇਂਦ੍ਰਿਤ ਨਿਆਇਕ ਯੂਨੀਵਰਸਿਟੀ, ਭਾਰਤੀ ਵਿਗਿਆਨ ਅਤੇ ਇੰਜੀਨੀਅਰਿੰਗ ਇੰਸਟੀਚਿਊਟ, ਸਵੈ-ਰੁਜ਼ਗਾਰ ਲਈ ਵਿਸ਼ਵਕਰਮਾ ਮੁਕਤ ਯੂਨੀਵਰਸਿਟੀ, ਅਧਿਆਤਮਕ ਯੂਨੀਵਰਸਿਟੀ।

ਇਸ ਤੋਂ ਇਲਾਵਾ ਓਡੀਸ਼ਾ ਤੇ ਪੱਛਮੀ ਬੰਗਾਲ ‘ਚ ਵੀ ਅਜਿਹੀਆਂ ਕਈ ਯੂਨੀਵਰਸਿਟੀਆਂ ਹਨ। ਕੋਲਕਾਤਾ ਤੇ ਇੰਸਟੀਚਿਊਟ ਆਫ ਅਲਟਰਨੇਟਿਵ ਮੈਡੀਸਿਨ ਐਂਡ ਰਿਸਰਚ, ਕੋਲਕਾਤਾ ਦੇ ਨਾਲ-ਨਾਲ ਨਵਭਾਰਤ ਸਿੱਖਿਆ ਪ੍ਰੀਸ਼ਦ,ਇੰਡੀਅਨ ਇੰਸਟੀਚਿਊਟ ਆਫ ਅਲਟਰਨੇਟਿਵ ਮੈਡੀਸਿਨ, ਰਾਉਰਕੇਲਾ ਤੇ ਨਾਰਥ ਉੜੀਸਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨੋਲਾਜੀ ਦੇ ਨਾਂ ਵੀ ਸ਼ਾਮਿਲ ਹਨ।

LEAVE A REPLY

Please enter your comment!
Please enter your name here