ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਦੇ ਮੁਤਾਬਕ ਯੂ ਏ ਈ ਦੇ ਰਾਸ਼ਟਰਪਤੀ ਤੇ ਆਬੂ ਧਾਬੀ ਦੇ ਸ਼ਾਸਕ ਖ਼ਲੀਫ਼ਾ ਬਿਨ ਜ਼ਿਆਦ ਅੱਲ ਨਾਹਯਨ ਦੇ ਦਿਹਾਂਤ ’ਤੇ ਅੱਜ 14 ਮਈ ਨੂੰ ਪੰਜਾਬ ਵਿਚ ਵੀ ਰਾਜਸੀ ਸੋਗ ਐਲਾਨਿਆ ਗਿਆ ਹੈ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਇਸ ਦਿਨ ਸਰਕਾਰੀ ਦਫ਼ਤਰਾਂ ਵਿਚ ਕੋਈ ਮਨੋਰੰਜਕ ਪ੍ਰੋਗਰਾਮ ਨਹੀਂ ਹੋਵੇਗਾ। ਰਾਜ ਦੇ ਸਮੂਹ ਸੰਬੰਧਤ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।