ਸੰਗਰੂਰ, 24 ਜੁਲਾਈ 2025 : ਸਿੱਖਿਆ ਦੇ ਖੇਤਰ ਵਿਚ ਨਾਮਣਾ ਖੱਟ ਰਹੀ ਰਿਆਤ ਬਾਹਰਾ ਯੂਨੀਵਰਸਿਟੀ (Rayat Bahra University) ਦੇ ਭੌਤਿਕ ਵਿਗਿਆਨ ਵਿਭਾਗ ਦੇ ਦੋ ਵਿਦਿਆਰਥੀਆਂ ਸਰਮਿਸ਼ਠਾ ਕਰ (Sarmishtha Kar) ਅਤੇ ਲਕਸ਼ੈ ਧੀਮਾਨ (Lakshmi Dhiman) ਦੀ ਇਸਰੋ ਵਿਚ ਇੰਟਰਨਸਿ਼ਪ ਲਈ ਚੋਣ ਹੋਈ ਹੈ।
ਇੰਟਰਨਸ਼ਿਪ ਦੌਰਾਨ ਮਿਲੇਗਾ ਵਿਦਿਆਰਥੀਆਂ ਨੂੰ ਵਿਹਾਰਕ ਤਜਰਬਾ
ਰਿਆਤ ਬਾਹਰਾ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ (Department of Physics) ਦੇ ਜਿਨ੍ਹਾਂ ਦੋ ਵਿਦਿਆਰਥੀਆਂ ਨੂੰ ਇਸਰੋ (ISRO) ਵਿਚ ਇੰਟਰਨਸ਼ਿਪ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ ਦੇ ਦੌਰਾਨ ਵਿਦਿਆਰਥੀਆਂ ਨੂੰ ਵਿਹਾਰਕ ਤਜਰਬਾ ਮਿਲੇਗਾ ਅਤੇ ਮਹੱਤਵਪੂਰਨ ਪੁਲਾੜ ਮਿਸ਼ਨਾਂ ਅਤੇ ਪ੍ਰੋਜੈਕਟਾਂ ਵਿਚ ਲੱਗੇ ਪ੍ਰਸਿੱਧ ਇਸਰੋ ਵਿਗਿਆਨੀਆਂ ਨਾਲ ਕੰਮ ਕਰਨ ਦਾ ਵਿਲੱਖਣ ਮੌਕਾ ਮਿਲੇਗਾ।
ਕੀ ਆਖਿਆ ਵਿਭਾਗ ਮੁਖੀ ਡਾ. ਮਹਿਤਾ ਨੇ
ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਸਾਇੰਸਜ਼ ਦੇ ਡੀਨ ਡਾ. ਮਨੋਜ ਬਾਲੀ ਅਤੇ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਡਾ. ਐਮ. ਐਸ. ਮਹਿਤਾ ਨੇ ਆਖਿਆ ਹੈ ਕਿ ਫਰੰਟਲਾਈਨ ਸੰਸਥਾ ਵਿਚ ਪ੍ਰਾਪਤ ਕੀਤੇ ਤਜਰਬੇ ਦੀ ਮਹੱਤਤਾ ਉਨ੍ਹਾਂ ਦੇ ਪੇਸ਼ੇਵਰ ਵਿਕਾਸ ’ਚ ਮਹੱਤਵਪੂਰਨ ਯੋਗਦਾਨ ਪਾਵੇਗੀ।
ਇਹ ਪ੍ਰਾਪਤੀ ਉਤਸ਼ਾਹਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ
ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਪ੍ਰੋ ਵਾਈਸ-ਚਾਂਸਲਰ ਡਾ. ਐਸ. ਕੇ. ਬਾਂਸਲ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਇਸ ਗੱਲ ’ਤੇ ਜ਼ੋਰ ਦਿਤਾ ਕਿ ਇਹ ਪ੍ਰਾਪਤੀ ਰਿਆਤ ਬਾਹਰਾ ਯੂਨੀਵਰਸਿਟੀ ਦੀ ਪ੍ਰਤਿਭਾ ਨੂੰ ਪਾਲਣ ਅਤੇ ਵਿਗਿਆਨ ਅਤੇ ਤਕਨਾਲੋਜੀ ਦੇ ਸਰਹੱਦੀ ਖੇਤਰਾਂ ਵਿਚ ਉਦਯੋਗ-ਅਕਾਦਮਿਕ ਸਹਿਯੋਗ ਨੂੰ ਉਤਸ਼ਾਹਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ।
Read More : ਪੰਜਾਬ ਦੇ ਰਾਜਪਾਲ ਨੇ ਰਿਆਤ-ਬਾਹਰਾ ਐਜੂਕੇਸ਼ਨ ਸਿਟੀ ’ਚ ਕਨਵੋਕੇਸ਼ਨ ਸਮਾਗਮ ’ਚ ਕੀਤੀ ਸ਼ਿਰਕਤ