ਮੋਹਾਲੀ, 6 ਅਗਸਤ 2025 : ਪੰਜਾਬ ਦੇ ਜਿ਼ਲਾ ਮੋਹਾਲੀ (Mohali) ਦੇ ਉਦਯੋਗਿਕ ਖੇਤਰ ਵਿੱਚ ਇੱਕ ਫ਼ੈਕਟਰੀ ਵਿੱਚ ਸਿਲੰਡਰ ਫਟਣ (Cylinder burst) ਨਾਲ 2 ਲੋਕਾਂ ਦੀ ਮੌਤ ਅਤੇ ਕਈਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ।ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।
ਧਮਾਕੇ ਨਾਲ ਹਿਲ ਗਈਆਂ ਸੀ ਕੰਧਾਂ
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਘਰਾਂ ਦੀਆਂ ਕੰਧਾਂ ਹਿੱਲ ਗਈਆਂ ਅਤੇ ਫ਼ੈਕਟਰੀ ਦੀ ਛੱਤ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ । ਫਿਲਹਾਲ ਧਮਾਕੇ ਦਾ ਸਹੀ ਕਾਰਨ ਸਪੱਸ਼ਟ ਨਹੀਂ ਹੈ । ਪੁਲਿਸ ਟੀਮਾਂ ਮੌਕੇ `ਤੇ ਪਹੁੰਚ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ ।
Read More : ਵਿਆਹ ਸਮਾਗਮ ‘ਚ ਹੋਇਆ ਜ਼ਬਰਦਸਤ ਧਮਾਕਾ, ਸਿਲੰਡਰ ਫਟਣ ਨਾਲ 4 ਦੀ ਮੌਤ