ਦੋ ਸੌ ਵਿਦਿਆਰਥੀਆਂ ਨੇ ਪ੍ਰਾਈਵੇਟ ਸਕੂਲ ਛੱਡ ਕੇ ਭਾਦਸੋਂ ਦਾ ਐਮੀਨੈਂਸ ਸਕੂਲ ਅਪਣਾਇਆ: ਵਿਧਾਇਕ ਦੇਵ ਮਾਨ

0
25

ਭਾਦਸੋਂ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਹਿੱਤ ਕਰੋੜਾਂ ਰੁਪਏ ਖਰਚ ਕੇ ਸਕੂਲਾਂ ਦੀ ਬਦਲੀ ਨੁਹਾਰ ਦੇ ਚਲਦਿਆਂ ਵਿਕਾਸ ਕੰਮਾਂ ਦੇ ਉਦਘਾਟਨਾਂ ਲਈ ਜਿੱਥੇ ਸੂਬੇ ਭਰ ਵਿੱਚ ਸਮਾਰੋਹ ਕਰਵਾਏ ਜਾ ਰਹੇ ਹਨ ਉੱਥੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਸਕੂਲ ਆਫ਼ ਐਮੀਨੈਂਸ ਭਾਦਸੋਂ ‘ਚ ਪ੍ਰਿੰਸੀਪਲ ਪ੍ਰੀਤਇੰਦਰ ਘਈ ਦੀ ਅਗਵਾਈ ਵਿੱਚ ਕਰਵਾਏ ਵਿਸ਼ਾਲ ਉਦਘਾਟਨੀ ਸਮਾਰੋਹ ਦੌਰਾਨ ਸਕੂਲ ‘ਚ ਹੋਏ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ।

ਮਣੀਪੁਰ ਦੇ ਚੁਰਾਚੰਦਪੁਰ ‘ਚ 17 ਅਪ੍ਰੈਲ ਤੱਕ ਲਗਾਇਆ ਗਿਆ ਕਰਫਿਊ

ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਕਰਵਾਏ ਗਏ ਇਨ੍ਹਾਂ ਕੰਮਾਂ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਬਣੀ ਸਕੂਲ ਦੀ ਚਾਰਦਵਾਰੀ, ਨਵੇਂ ਸਮਾਰਟ ਕਲਾਸ ਰੂਮ, ਪੁਰਾਣੇ ਕਮਰਿਆਂ ਦੀ ਰੈਨੋਵੇਸ਼ਨ ਵਰਗੇ ਅਨੇਕਾਂ ਕਾਰਜ਼ ਸ਼ਾਮਿਲ ਹਨ। ਵਿਧਾਇਕ ਦੇਵ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਸਹੂਲਤਾਂ ਨਾਲ ਆਰਜੀ ਰਾਹਤ ਜਰੂਰ ਦਿੱਤੀ ਜਾ ਸਕਦੀ ਹੈ ਪਰ ਉਨ੍ਹਾਂ ਦਾ ਆਰਥਿਕ, ਸਮਾਜਿਕ ਤੇ ਬੌਧਿਕ ਪੱਧਰ ਸਥਾਈ ਤੌਰ ‘ਤੇ ਸਿਰਫ਼ ਚੰਗੀ ਸਿੱਖਿਆ ਨਾਲ ਉਚਾ ਚੁੱਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਾਰੀ ਬੰਨ੍ਹ ਕੇ ਰਾਜ ਕਰਨ ਵਾਲੀਆਂ ਕਾਂਗਰਸ ਤੇ ਅਕਾਲੀ ਭਾਜਪਾ ਸਰਕਾਰਾਂ ਜੋ ਦਹਾਕਿਆਂ ਵਿੱਚ ਨਾ ਕਰ ਸਕੀਆਂ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਹਿਜ ਤਿੰਨ ਸਾਲ ਵਿੱਚ ਕਰ ਦਿਖਾਇਆ।

ਉਨ੍ਹਾਂ ਸਿੱਖਿਆ ਖੇਤਰ ਵਿੱਚ ਹੋਏ ਬਦਲਾਅ ਦੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਇਸੇ ਬਦਲਾਅ ਦੇ ਫ਼ਲਸਰੂਪ ਇਸ ਸਾਲ 200 ਨਵੇਂ ਵਿਦਿਆਰਥੀਆਂ ਨੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਭਾਦਸੋਂ ਦੇ ਐਮੀਨੈਂਸ ਸਕੂਲ ਭਾਦਸੋਂ ਵਿੱਚ ਦਾਖਲਾ ਲਿਆ ਹੈ। 4 ਘੰਟਾ ਚੱਲੇ ਇਸ ਸਮਾਗਮ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਸਕੂਲ ਦੇ ਬੱਚਿਆਂ ਲਈ ਮੁਫ਼ਤ ਬੱਸਾਂ ਚਲਾਉਣ ਵਾਲੇ ਐਨ.ਜੀ.ਓਜ਼ ਪਰਿਆਸ ਹੈਲਪਿੰਗ ਹੈਂਡ਼ਜ ਦੀਆਂ ਸੰਚਾਲਕ ਭੈਣਾਂ, ਵਾਲੀਵਾਲ ਕਲੱਬ ਦੇ ਮੈਂਬਰਾਂ ਤੇ ਕਰਤਾਰ ਐਗਰੋ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਲੋਟੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

LEAVE A REPLY

Please enter your comment!
Please enter your name here