ਬਰਨਾਲਾ, 9 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਬਰਨਾਲਾ (Barnala) ਦੇ ਪਿੰਡ ਦੁਆਰਕਾ ਵਿਖੇ ਬਣੇ ਛੱਪੜ ਵਿਚ ਡੁੱਬ ਕੇ ਦੋ ਬੱਚੇ ਮੌਤ ਦੇ ਘਾਟ ਉਤਰ ਗਏ ਹਨ । ਜਿਹੜੇ ਦੋ ਬੱਚੇ ਛੱਪੜ ਵਿਚ ਡੁੱਬ ਕੇ ਮਰੇ ਹਨ ਦੀ ਉਮਰ ਸਿਰਫ਼ ਛੇ ਤੇ ਸੱਤ ਸਾਲ ਹੈ । ਉਕਤ ਘਟਨਾ ਦੇ ਕਾਰਨ ਪਿੰਡ `ਚ ਸੋਗ ਦੀ ਲਹਿਰ ਦੌੜੀ ਪਈ ਹੈ ।
ਕੌਣ ਸਨ ਦੋਵੇਂ ਛੋਟੇ ਬੱਚੇ
ਪਿੰਡ ਦੁਆਰਕਾ (Village Dwarka) ਵਿਖੇ ਛੱਪੜ ਵਿਚ ਡੁੱਬ ਕੇ ਮੌਤ ਦੇ ਘਾਟ ਉਤਰੇ ਦੋਵੇਂ ਬੱਚੇ ਜਿਥੇ ਆਪਸ ਵਿਚ ਚਚੇਰੇ ਭਰਾ ਹਨ ਉਥੇ ਉਨ੍ਹਾਂ ਦੇ ਨਾਮ ਲਵਪ੍ਰੀਤ ਸਿੰਘ ਜੋ ਕਿ ਛੇ ਤੇ ਨਵਜੋਤ ਸਿੰਘ 7 ਸਾਲਾਂ ਦਾ ਹੈ ਸ਼ਾਮਲ ਹੈ।
ਖੇਡਦੇ ਖੇਡਦੇ ਪੈਰ ਫਿਸਲਣ ਕਾਰਨ ਜਾ ਡਿੱਗੇ ਛੱਪੜ ਵਿਚ
ਬਰਨਾਲਾ ਦੇ ਪਿੰਡ ਦੁਆਰਕਾ ਦੇ ਛੱਪੜ ਨੇੜੇ ਰੋਜ਼ਾਨਾ ਵਾਂਗ ਖੇਡ ਦੋਵੇਂ ਬੱਚੇ ਅਚਾਨਕ ਪੈਰ ਫਿਸਲਣ ਕਾਰਨ ਛੱਪੜ `ਚ ਜਾ ਡਿੱਗੇ, ਜਿਨ੍ਹਾਂ ਦੇ ਛੱਪੜ `ਚ ਡਿੱਗਣ ਦਾ ਪਤਾ ਚਲਦਿਆਂ ਹੀ ਨੇੜੇ ਖੇਡ ਰਹੇ ਹੋਰ ਬੱਚਿਆਂ ਨੇ ਰੌਲ਼ਾ ਪਾ ਦਿੱਤਾ ਤਾਂ ਤੁਰੰਤ ਵੱਡੀ ਗਿਣਤੀ `ਚ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀਆਂ ਨੇ ਮੌਕੇ `ਤੇ ਪਹੁੰਚ ਕੇ ਬੜੀ ਮਿਹਨਤ ਤੋਂ ਬਾਅਦ ਬੱਚਿਆਂ ਨੂੰ ਛੱਪੜ ਵਿਚੋਂ ਬਾਹਰ ਕੱਢਿਆ । ਉਹਨਾਂ ਬੱਚਿਆਂ ਨੂੰ ਤੁਰੰਤ ਤਪਾ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਹਨਾਂ ਦਾ ਚੈਕਅੱਪ ਕਰਨ ਉਪਰੰਤ ਮ੍ਰਿਤਕ ਐਲਾਨ ਦਿੱਤਾ ।
ਕੀ ਆਖਿਆ ਡੀ. ਐਸ. ਪੀ. ਨੇ
ਇਸ ਘਟਨਾਕ੍ਰਮ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਤਪਾ ਮੰਡੀ ਦੇ ਨੇੜਲੇ ਪਿੰਡ ਦੁਆਰਕਾ ਵਿਖੇ ਦੋ ਬੱਚਿਆਂ ਦੀ ਛੱਪੜ ਵਿੱਚ ਡੁੱਬਣ (Drowning in a pond) ਕਾਰਨ ਮੌਤ ਹੋ ਗਈ ਹੈ । ਪੁਲਸ ਵੱਲੋਂ ਦੋਵਾਂ ਬੱਚਿਆਂ ਦਾ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ।