ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵਿੱਟਰ ਅਕਾਊਂਟ ਬਲਾਕ ਕੀਤੇ ਜਾਣ ‘ਤੇ ਟਵਿੱਟਰ ਨੂੰ ਅੜੇ ਹੱਥਾਂ ‘ਚ ਲਿਆ। ਰਾਹੁਲ ਗਾਂਧੀ ਨੇ ਇੰਟਾਗ੍ਰਾਮ ਅਕਾਊਂਟ ਦੇ ਜ਼ਰੀਏ ਕਿਹਾ ਕਿ ਟਵਿੱਟਰ ਦੀ ਇਹ ਕਾਰਵਾਈ ਭਾਰਤ ਦੇ ਲੋਕਤੰਤਰ ਢਾਂਚੇ ‘ਤੇ ਹਮਲਾ ਹੈ। ਉਨ੍ਹਾਂ ਨੇ ਕਿਹਾ ਸਾਡੇ ਲੋਕਤੰਤਰ ‘ਤੇ ਹਮਲਾ ਹੋ ਰਿਹਾ ਹੈ। ਸਾਨੂੰ ਸੰਸਦ ਵਿੱਚ ਬੋਲਣ ਦੀ ਆਗਿਆ ਨਹੀਂ ਹੈ। ਮੀਡੀਆ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਅਤੇ ਮੈਨੂੰ ਲਗਾ ਕਿ ਇੱਥੇ ਇੱਕ ਰੌਸ਼ਨੀ ਸੀ ਜਿੱਥੇ ਅਸੀ ਆਜ਼ਾਦ ਰੂਪ ‘ਚ ਟਵਿੱਟਰ ‘ਤੇ ਆਪਣੇ ਆਪ ਨੂੰ ਪ੍ਰਗਟ ਕਰ ਕਰ ਸਕਦੇ ਹਾਂ। ਪਰ ਸਪੱਸ਼ਟ ਹੈ, ਅਜਿਹਾ ਨਹੀਂ ਹੈ।
View this post on Instagram
ਦੱਸ ਦਈਏ ਰਾਹੁਲ ਗਾਂਧੀ ਦੇ ਟਵਿੱਟਰ ਅਕਾਊਂਟ ਬੰਦ ਹੋਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਇੱਕ ਸੋਸ਼ਲ ਮੀਡੀਆ ਕੰਪਨੀ ਸਾਡੀ ਰਾਜਨੀਤੀ ਨੂੰ ਪਰਿਭਾਸ਼ਤ ਕਰਨ ਲਈ ਕਾਰੋਬਾਰ ਕਰ ਰਹੀ ਹੈ। ਉਨ੍ਹਾਂਨੇ ਕਿਹਾ ਕਿ ਮੇਰੇ 2 ਕਰੋੜ ਫਲੋਅਰਸ ਹਨ, ਮੇਰੇ ਅਕਾਊਂਟ ਨੂੰ ਲਾਕ ਕਰ ਟਵਿੱਟਰ ਉਨ੍ਹਾਂ ਦੇ ਪ੍ਰਗਟਾਵੇ ਦੇ ਅਧਿਕਾਰ ਨੂੰ ਕੁਚਲ ਰਿਹਾ ਹੈ।
View this post on Instagram