ਹਰ ਘਰ ਤਿਰੰਗਾ ਮੁਹਿੰਮ ਤਹਿਤ ਭਾਰਤ ਮੰਡਪਮ ਤੋਂ JLN ਸਟੇਡੀਅਮ ਤੱਕ ਕੱਢੀ ਗਈ ਤਿਰੰਗਾ ਬਾਈਕ ਰੈਲੀ
ਹਰ ਘਰ ਤਿਰੰਗਾ ਮੁਹਿੰਮ ਤਹਿਤ ਮੰਗਲਵਾਰ (13 ਅਗਸਤ) ਨੂੰ ਭਾਰਤ ਮੰਡਪਮ ਤੋਂ ਜੇਐਲਐਨ ਸਟੇਡੀਅਮ ਤੱਕ ਤਿਰੰਗਾ ਬਾਈਕ ਰੈਲੀ ਕੱਢੀ ਗਈ। ਇਸ ਦੌਰਾਨ ਉਪ ਰਾਸ਼ਟਰਪਤੀ ਜਗਦੀਪ ਧਨਖੜ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਰਾਮ ਮੋਹਨ ਨਾਇਡੂ ਕਿੰਜਰਪੂ, ਕਿਰਨ ਰਿਜਿਜੂ ਅਤੇ ਮਨਸੁਖ ਮੰਡਵੀਆ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਹ ਵੀ ਪੜ੍ਹੋ- ਅਮਨ ਸਹਿਰਾਵਤ ਦਾ ਦਿੱਲੀ ‘ਚ ਸ਼ਾਨਦਾਰ ਸਵਾਗਤ
ਦੱਸ ਦਈਏ ਕਿ ਇਸ ਮੌਕੇ ਜਗਦੀਪ ਧਨਖੜ ਨੇ ਕਿਹਾ- ਅੱਜ ਸਾਡੇ ਲਈ ਅਹਿਮ ਦਿਨ ਹੈ। ਹਰ ਘਰ ਤਿਰੰਗਾ ਮੁਹਿੰਮ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦਾ ਹਿੱਸਾ ਹੈ। ਇਹ 2021 ਵਿੱਚ ਲੋਕਾਂ ਨੂੰ ਘਰ ਵਿੱਚ ਤਿਰੰਗਾ ਲਹਿਰਾਉਣ ਅਤੇ ਆਜ਼ਾਦੀ ਦੇ 75 ਸਾਲਾਂ ਦਾ ਜਸ਼ਨ ਮਨਾਉਣ ਲਈ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਇਹ ਹੁਣ ਇੱਕ ਲਹਿਰ ਬਣ ਚੁੱਕੀ ਹੈ।
ਇਸ ਦੌਰਾਨ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ ਇਹ ਮੁਹਿੰਮ 15 ਅਗਸਤ ਨੂੰ ਸਮਾਪਤ ਹੋਵੇਗੀ। ਇਸ ਮੁਹਿੰਮ ਦੀ ਇੱਕ ਮਹੱਤਵਪੂਰਨ ਲੜੀ ਦੇ ਹਿੱਸੇ ਵਜੋਂ, 13 ਅਗਸਤ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸੰਸਦ ਮੈਂਬਰਾਂ ਦੀ ਤਿਰੰਗਾ ਬਾਈਕ ਰੈਲੀ ਕੱਢੀ ਜਾ ਰਹੀ ਹੈ। ਇਹ ਰੈਲੀ ਸਵੇਰੇ 8 ਵਜੇ ਭਾਰਤ ਮੰਡਪਮ ਪ੍ਰਗਤੀ ਮੈਦਾਨ ਤੋਂ ਸ਼ੁਰੂ ਹੋਈ। ਰੈਲੀ ਵਿੱਚ ਸ਼ਾਮਲ ਸਾਰੇ ਲੋਕ ਇੰਡੀਆ ਗੇਟ ਰਾਹੀਂ ਮੇਜਰ ਧਿਆਨਚੰਦ ਸਟੇਡੀਅਮ ਪੁੱਜੇ। ਤਿਰੰਗਾ ਬਾਈਕ ਰੈਲੀ ਸਟੇਡੀਅਮ ਵਿੱਚ ਸਮਾਪਤ ਹੋਵੇਗੀ।