ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਜੁਲਾਈ 2025 : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ (Punjab Travel Professional Regulation) ਐਕਟ-2012 ਦੇ ਸੈਕਸ਼ਨ 6 (1) (ਈ) ਅਧੀਨ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੀਤਿਕਾ ਸਿੰਘ (Geetika Singh) ਨੇ ਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ (ਐਸ. ਸੀ. ਐਫ. ਨੰ: 15, ਗੋਵਿੰਦ ਵਿਹਾਰ, ਬਲਟਾਣਾ, ਜ਼ੀਰਕਪੁਰ, ਤਹਿਸੀਲ ਡੇਰਾਬਸੀ) ਦਾ ਲਾਇਸੰਸ ਰੱਦ (License cancellation) ਕਰ ਦਿੱਤਾ ਹੈ ।
ਇਹ ਲਾਇਸੰਸ ਰਾਘਵ ਟਾਂਗਰੀ ਪੁੱਤਰ ਅਨਿਲ ਕੁਮਾਰ ਟਾਂਗਰੀ ਵਾਸੀ ਹਾਊਸ ਨੰ: 970, ਸੈਕਟਰ 12-ਏ, ਪੰਚਕੂਲਾ (ਹਰਿਆਣਾ) ਨੂੰ, ਕਨਸਲਟੈਂਸੀ ਅਤੇ ਆਇਲਟਸ ਕੋਚਿੰਗ ਇੰਸਟੀਚਿਊਟ ਚਲਾਉਣ ਲਈ 22 ਅਪ੍ਰੈਲ 2019 ਨੂੰ ਨੰ: 297/ਆਈ. ਸੀ. ਅਧੀਨ ਜਾਰੀ ਕੀਤਾ ਗਿਆ ਸੀ। ਇਸ ਦੀ ਮਿਆਦ 21 ਅਪ੍ਰੈਲ 2024 ਨੂੰ ਸਮਾਪਤ ਹੋ ਗਈ ਸੀ । ਲਾਇਸੰਸੀ ਰਾਘਵ ਟਾਂਗਰੀ ਵੱਲੋਂ 13 ਜੂਨ 2025 ਨੂੰ ਈਮੇਲ ਰਾਹੀਂ ਸੂਚਿਤ ਕੀਤਾ ਗਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਕਾਰੋਬਾਰ ਨਹੀਂ ਕਰ ਰਿਹਾ, ਇਸ ਲਈ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਵੇ ।
ਵਧੀਕ ਡਿਪਟੀ ਕਮਿਸ਼ਨਰ (Additional Deputy Commissioner) ਨੇ ਦੱਸਿਆ ਕਿ ਲਾਇਸੰਸੀ ਵੱਲੋਂ ਐਕਟ, ਰੂਲਜ਼ ਅਤੇ ਜਾਰੀ ਅਡਵਾਈਜ਼ਰੀਆਂ ਅਨੁਸਾਰ ਮਹੀਨਾਵਾਰ ਰਿਪੋਰਟਾਂ ਜਾਂ ਵਿਗਿਆਪਨ ਸਬੰਧੀ ਸੂਚਨਾਵਾਂ ਨਾ ਭੇਜਣ, ਨੋਟਿਸ ਦਾ ਜਵਾਬ ਨਾ ਦੇਣ ਅਤੇ ਸਮੇਂ ਸਿਰ ਸਪਸ਼ਟੀਕਰਨ ਨਾ ਦੇਣ ਕਰਕੇ ਲਾਇਸੰਸ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਗਈ । ਇਸ ਪਿਛੋਕੜ ਵਿਚ ਐਕਟ ਦੇ ਸੈਕਸ਼ਨ 6(1)(ਈ) ਅਧੀਨ ਉਪਬੰਧਾਂ ਤਹਿਤ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ ਨਾਲ ਹੀ ਇਹ ਵੀ ਸੂਚਿਤ ਕੀਤਾ ਗਿਆ ਹੈ ਕਿ ਭਵਿੱਖ ਵਿੱਚ ਜੇਕਰ ਉਕਤ ਕੰਪਨੀ, ਉਸ ਦੇ ਡਾਇਰੈਕਟਰ ਜਾਂ ਪਾਰਟਨਰਜ਼ ਦੇ ਖਿਲਾਫ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ, ਤਾਂ ਉਨ੍ਹਾਂ ਨੂੰ ਇਸ ਲਈ ਪੂਰੀ ਤਰ੍ਹਾਂ ਜਿੰਮੇਵਾਰ ਠਹਿਰਾਇਆ ਜਾਵੇਗਾ ਅਤੇ ਉਸ ਦੀ ਭਰਪਾਈ ਕਰਨ ਦੀ ਜਿੰਮੇਵਾਰੀ ਵੀ ਉਨ੍ਹਾਂ ਦੀ ਹੋਵੇਗੀ ।