ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਐਕਸ਼ਨ ਮੋੜ ਵਿੱਚ ਹੈ। ਦਰਅਸਲ ਅੱਜ ਟਰਾਂਸਪੋਰਟ ਮੰਤਰੀ ਨੇ ਐਲਾਨ ਕੀਤਾ ਹੈ ਕਿ ਨਵੇਂ ਲਾਂਚ ਕੀਤੇ ਗਏ Vehicle Tracking System ਰਾਜ ਵਿੱਚ ਚੱਲਣ ਵਾਲੀ ਸਾਰੇ ਨਿਜੀ ਬੱਸਾਂ ‘ਤੇ ਲਗਾਏ ਜਾਣਗੇ। ਇਹ ਐਲਾਨ ਉਨ੍ਹਾਂ ਨੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਮੁੱਖ ਦਫ਼ਤਰ ਵਿਖੇ ਬੱਸ ਟਰੈਕਿੰਗ ਸਿਸਟਮ ਨਿਗਰਾਨੀ ਅਤੇ ਕੰਟਰੋਲ ਰੂਮ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਕੀਤਾ।
ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਆਪਰੇਟਰਾਂ ਦੀਆਂ ਬੱਸਾਂ ਦਾ ਕੰਮਕਾਜ ਸੁਰੱਖਿਆ ਦੇ ਮਾਮਲੇ ਵਿੱਚ ਤਸੱਲੀਬਖਸ਼ ਨਹੀਂ ਸੀ, ਜਿਸ ਕਾਰਨ ਹੁਣ ਪ੍ਰਾਈਵੇਟ ਬੱਸਾਂ ਵਿੱਚ ਵੀ ਵਾਹਨ ਟਰੈਕਿੰਗ ਸਿਸਟਮ ਦੀ ਵਿਵਸਥਾ ਸੁਨਿਸਚਿਤ ਕੀਤੀ ਜਾਵੇਗੀ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਪਨਬੱਸ / ਪੰਜਾਬ ਰੋਡਵੇਜ਼ ਦੀ ਹੁਣ ਤੱਕ 1450 ਬੱਸਾਂ ਵਿੱਚ ਇਹ ਵਿਵਸਥਾ ਲਾਗੂ ਕੀਤੀ ਜਾ ਚੁੱਕੀ ਹੈ। ਬੱਸਾਂ ਦੀ ਨਿਗਰਾਨੀ ਸਬੰਧਤ ਡਿਪੂ ਦੇ ਜਨਰਲ ਮੈਨੇਜਰ ਅਤੇ ਕੇਂਦਰੀ ਕੰਟਰੋਲ ਰੂਮ ਵਿੱਚ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੁਹਰਾਇਆ ਕਿ ਪ੍ਰਾਈਵੇਟ ਆਪਰੇਟਰ ਦੀ ਮਿਲੀਭੁਗਤ ਨਾਲ ਸਟਾਫ ਮੈਂਬਰ ਵੱਲੋਂ ਮਾਮਲਾ ਸਿਰਜਣ ਵਿੱਚ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ।