ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਵੱਲੋਂ ਟ੍ਰੇਨਿੰਗ ਕੈਂਪ ਲਗਾਇਆ ਗਿਆ
ਪ੍ਰਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ, ਪੰਜਾਬ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਬਲਾਕ ਵਿਕਾਸ ਪੰਚਾਇਤ ਦਫਤਰ ਸਰਹਿੰਦ ਵਿਖੇ ਬੀਡੀਪੀਓ ਦੀਪ ਸ਼ਿਖਾ ਦੀ ਅਗਵਾਈ ਵਿੱਚ ਜੀਪੀਡੀਪੀ ਰਾਹੀ ਪਿੰਡਾਂ ਦੇ ਵਿਕਾਸ ਕਾਰਜਾਂ ਪ੍ਰਤੀ ਜਾਗਰੂਕਤਾ ਕੈਂਪ ਲਗਾਇਆ ਗਿਆ।
ਬੀ ਡੀ ਪੀ ਓ ਦੀਪ ਸ਼ਿਖਾ ਨੇ ਕਿਹਾ ਕਿ ਜੀ ਪੀ ਡੀ ਪੀ ਪ੍ਰੋਗਰਾਮ ਤਹਿਤ ਸਿਹਤਮੰਦ ਪਿੰਡ ਕੀ ਹੈ , ਪਾਣੀ ਭਰਪੂਰ ਪਿੰਡ ਕੀ ਹੈ , ਸ਼ਾਮਲ ਸਥਾਈ ਵਿਕਾਸ ਟੀਚੇ , ਸਵੇ ਨਿਰਭਰ , ਬੁਨਿਆਦੀ ਢਾਂਚੇ ਵਾਲਾ ਪਿੰਡ ਕੀ ਹੈ ਅਤੇ ਹੋਰ ਪਿੰਡਾਂ ਦੇ ਚੰਗੇ ਵਿਕਾਸ ਕਾਰਜਾਂ ਲਈ ਆਂਗਣਵਾੜੀ ਵਰਕਰ ,ਆਸ਼ਾ ਵਰਕਰ ਤੇ ਹੋਰ ਕਰਮਚਾਰੀਆਂ ਨੂੰ ਜਾਗਰੂਕਤਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰਿਸੋਰਸ ਪਰਸਨ ਹਰਪ੍ਰੀਤ ਸਿੰਘ ਅਤੇ ਸੰਦੀਪ ਕੌਰ ਨੇ ਦੱਸਿਆ ਕਿ ਗ੍ਰਾਮ ਪੰਚਾਇਤਾਂ ਵੱਲੋਂ ਪਿੰਡਾਂ ਦੇ ਸੁਚੱਜੇ ਢੰਗ ਨਾਲ ਵਿਕਾਸ ਕਰਾਉਣ ਲਈ ਆਮ ਇਜਲਾਸ ਸਦਨੇ ਵੀ ਜਰੂਰੀ ਹਨ ਤੇ ਪਿੰਡ ਵਾਸੀਆਂ ਨੂੰ ਜਾਣਕਾਰੀ ਦੇਣ ਲਈ ਲਾਊਡ ਸਪੀਕਰ ਰਾਹੀਂ ਲੋਸਮੈਂਟ ਵੀ ਕਰਵਾਉਣੀ ਲਾਜ਼ਮੀ ਹੈ ।