ਆਮ ਤੌਰ ‘ਤੇ ਬੱਚੇ ਹਰ ਚੀਜ਼ ਦੇ ਨਾਲ Tomato ketchup ਖਾਣਾ ਪਸੰਦ ਕਰਦੇ ਹਨ। ਇਸ ਲਈ ਕਈ ਵਾਰ ਤਾਂ ਬੱਚੇ ਰੋਟੀ ‘ਤੇ ਵੀ ਇਸਦਾ ਇਸਤੇਮਾਲ ਕਰਦੇ ਹਨ।
ketchup ਖਾਣ ਦੀ ਆਦਤ ਸਿਰਫ ਬੱਚਿਆਂ ਵਿੱਚ ਹੀ ਨਹੀਂ ਬਲਕਿ ਵੱਡੀ ਉਮਰ ਦੇ ਲੋਕ ਵੀ ਇਸ ਦਾ ਬਹੁਤ ਇਸਤੇਮਾਲ ਕਰਦੇ ਹਨ। ਉਨ੍ਹਾਂ ਨੂੰ ਬਰੈੱਡ ਪਕੌੜੇ, ਮੈਗੀ, ਪੀਜ਼ਾ ਜਾਂ ਬਰਗਰ, ਪਾਸਤਾ ਆਦਿ ਇਨ੍ਹਾਂ ਸਾਰਿਆਂ ਨਾਲ ketchup ਖਾਣ ਦੀ ਆਦਤ ਹੁੰਦੀ ਹੈ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜ਼ਿਆਦਾ ਮਾਤਰਾ ਵਿੱਚ Tomato ketchup ਖਾਣਾ ਸਿਹਤ ਲਈ ਵੀ ਨੁਕਸਾਨਦਾਇਕ ਵੀ ਹੋ ਸਕਦਾ ਹੈ।
ਇੱਕ ਰਿਪੋਰਟ ਦੇ ਅਨੁਸਾਰ ketchup ਵਿੱਚ ਨਾ ਤਾਂ ਪ੍ਰੋਟੀਨ ਹੁੰਦਾ ਹੈ ਅਤੇ ਨਾ ਹੀ ਫਾਈਬਰ। ਇਸ ਵਿੱਚ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਦਾਰਥ ਜ਼ਿਆਦਾ ਹੁੰਦੇ ਹਨ। ketchupਵਿੱਚ ਖੰਡ, ਨਮਕ ਤੇ ਕਈ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦੇ ਹਨ।
ਸਿਹਤ ਲਈ ਨੁਕਸਾਨਦਾਇਕ
ਪੌਸ਼ਟਿਕ ਤੱਤ
ਟਮਾਟਰ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਨਹੀਂ ਪਾਏ ਜਾਂਦੇ, ਜਿਸ ਕਾਰਨ ਇਸ ਵਿੱਚ ਪ੍ਰੋਟੀਨ ਅਤੇ ਫਾਈਬਰ ਨਹੀਂ ਹੁੰਦੇ, ਇਸ ਲਈ ਜ਼ਿਆਦਾ ketchup ਸਿਹਤ ਲਈ ਹਾਨੀਕਾਰਕ ਹੁੰਦੀ ਹੈ।
ਦਿਲ ਦੀ ਸਮੱਸਿਆ
ਟਮਾਟਰ ਵਿੱਚ ਫਰੂਕਟੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਟ੍ਰਾਈਗਲਾਈਸਰਾਇਡਸ ਨਾਮਕ ਰਸਾਇਣ ਬਣਾਉਂਦਾ ਹੈ ਅਤੇ ਇਹ ਰਸਾਇਣ ਦਿਲ ਲਈ ਖਤਰਨਾਕ ਹੁੰਦਾ ਹੈ। ਇਸ ਨਾਲ ਦਿਲ ਸੰਬੰਧੀ ਬਿਮਾਰੀਆਂ ਹੋ ਸਕਦੀਆਂ ਹਨ।
ਮੋਟਾਪਾ : Tomato ketchup ਵਿੱਚ ਫਰੂਕਟੋਜ਼ ਜ਼ਿਆਦਾ ਹੋਣ ਕਾਰਨ ਮੋਟਾਪਾ ਵਧਦਾ ਹੈ ਅਤੇ ਇਨਸੁਲਿਨ ਦੀ ਮਾਤਰਾ ਘੱਟ ਹੋ ਜਾਂਦੀ ਹੈ ਜੋ ਸਿਹਤ ਲਈ ਹਾਨੀਕਾਰਕ ਹੈ।
ਗੁਰਦਿਆਂ ਦੀ ਸਮੱਸਿਆ : ਜ਼ਿਆਦਾ Tomato ketchup ਖਾਣ ਨਾਲ ਪਿਸ਼ਾਬ ਵਿੱਚ ਕੈਲਸ਼ੀਅਮ ਦੀ ਮਾਤਰਾ ਵੱਧ ਜਾਂਦੀ ਹੈ, ਜੋ ਸਾਡੇ ਗੁਰਦਿਆਂ ਨੂੰ ਪ੍ਰਭਾਵਿਤ ਕਰਦੀ ਹੈ।