Tokyo Olympics ‘ਚ ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ, ਰਾਸ਼ਟਰਪਤੀ ਕੋਵਿੰਦ ਅਤੇ PM ਮੋਦੀ ਨੇ ਦਿੱਤੀ ਵਧਾਈ

0
53

ਨਵੀਂ ਦਿੱਲੀ : ਮੀਰਾਬਾਈ ਚਾਨੂ ਨੇ ਸ਼ਨੀਵਾਰ ਨੂੰ ਟੋਕੀਓ ਓਲੰਪਿਕ ਦੇ ਦੂਜੇ ਦਿਨ ਭਾਰਤ ਨੂੰ ਪਹਿਲਾ ਪਦਕ ਦਵਾਇਆ ਹੈ। ਮੀਰਾਬਾਈ ਨੇ 49 ਕਿਲੋਗ੍ਰਾਮ ਵਰਗ ‘ਚ ਦੂਜਾ ਸਥਾਨ ਹਾਸਲ ਕੀਤਾ। ਮੀਰਾਬਾਈ ਦੀ ਇਸ ਸਫਲਤਾ ‘ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨਮਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

ਚਾਨੂ ਦੇ ਪਦਕ ਜਿੱਤਦਿਆਂ ਹੀ ਰਾਸ਼ਟਰਪਤੀ ਨੇ ਆਪਣੇ ਟਵੀਟਰ ਹੈਂਡਲ ‘ਤੇ ਲਿਖਿਆ, ‘‘ਵੇਟਲਿਫਟਿੰਗ ‘ਚ ਸਿਲਵਰ ਮੈਡਲ ਜਿੱਤ ਕੇ ਟੋਕੀਓ ਓਲੰਪਿਕ 2020 ‘ਚ ਭਾਰਤ ਲਈ ਮੈਡਲ ਟੇਬਲ ਦੀ ਸ਼ੁਰੂਆਤ ਕਰਨ ਲਈ ਮੀਰਾਬਾਈ ਚਾਨੂ ਨੂੰ ਹਾਰਦਿਕ ਵਧਾਈ। ’

ਪ੍ਰਧਾਨਮੰਤਰੀ ਨੇ ਆਪਣੇ ਟਵਿਟਰ ਹੈਂਡਲ ‘ਤੇ ਲਿਖਿਆ, ‘‘ਇਸ ਤੋਂ ਸੁਖਦ ਸ਼ੁਰੂਆਤ ਲਈ ਆਸ ਨਹੀਂ ਕੀਤੀ ਜਾ ਸਕਦੀ ਸੀ। ਭਾਰਤ ਉਤਸ਼ਾਹਿਤ ਹੈ। ਮੀਰਾਬਾਈ ਦਾ ਸ਼ਾਨਦਾਰ ਪ੍ਰਦਰਸ਼ਨ। ਵੇਟਲਿਫਟਿੰਗ ‘ਚ ਸਿਲਵਰ ਮੈਡਲ ਲਈ ਉਨ੍ਹਾਂ ਨੂੰ ਵਧਾਈਆਂ। ਉਨ੍ਹਾਂ ਦੀ ਸਫਲਤਾ ਹਰ ਭਾਰਤੀ ਨੂੰ ਪ੍ਰੇਰਿਤ ਕਰਦੀ ਹੈ।’’

LEAVE A REPLY

Please enter your comment!
Please enter your name here