Tokyo Olympics 2020 : ਮੁਸ਼ਕਿਲ ਜਿੱਤ ਨਾਲ Bajrang Punia ਨੇ ਕੁਆਰਟਰ ਫਾਈਨਲ ‘ਚ ਬਣਾਈ ਜਗ੍ਹਾ

0
69

ਟੋਕੀਓ : ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੁਨੀਆ ਸਖਤ ਜਿੱਤ ਦੇ ਨਾਲ 65 ਕਿਲੋਗ੍ਰਾਮ ਫ੍ਰੀਸਟਾਈਲ ਈਵੈਂਟ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਮਕੁਹਾਰੀ ਮੇਸੇ ਹਾਲ-ਏ, ਮੈਟ-ਏ ‘ਤੇ ਹੋਏ ਰਾਊਂਡ ਆਫ – 8 ਮੁਕਾਬਲੇ ਵਿੱਚਏਸ਼ੀਆਈ ਚੈਂਪੀਅਨ ਬਜਰੰਗ ਦਾ ਸਾਹਮਣਾ ਕਿਰਗਿਸਤਾਨਦੇ ਇਰਨਜ਼ਾਰ ਅਕਮਤਾਲੇਵ ਨਾਲ ਸੀ। ਆਖਰੀ ਸਕੋਰ 3-3 ਰਿਹਾ ਪਰ ਹਾਲਾਂਕਿ ਉਹ ਪਹਿਲਾਂ ਦੌਰ ਵਿੱਚ ਵਧੇਰੇ ਅੰਕ ਪ੍ਰਾਪਤ ਕਰਨ ਵਿੱਚ ਕਾਮਯਾਬ ਰਿਹਾ, ਉਸਨੂੰ ਜੇਤੂ ਘੋਸ਼ਿਤ ਕੀਤਾ ਗਿਆ।

ਪਹਿਲੇ ਦੌਰ ਦੀ ਅੰਤ ਤੱਕ ਬਜਰੰਗ 3 – 1 ਨਾਲ ਅੱਗੇ ਸਨ। ਦੂਜੇ ਦੌਰ ਵਿੱਚ ਇਰਨਜ਼ਾਰ ਨੇ ਤਿੰਨ ਅੰਕ ਲਏ ਪਰ ਇਹ ਅੰਕ ਇੱਕ – ਇੱਕ ਕਰਕੇ ਆਏ। ਬਜਰੰਗ ਦਾ ਕੁਆਰਟਰ ਫਾਈਨਲ ਮੈਚ ਈਰਾਨ ਦੇ ਮੁਤਰਜ਼ਾ ਘਿਆਸੀ ਚੇਕਾ ਨਾਲ ਹੋਵੇਗਾ। ਘਿਆਸੀ ਵਿਸ਼ਵ ਚੈਂਪੀਅਨ ਵਿੱਚ ਚਾਂਦੀ ਦਾ ਤਗਮਾ ਜੇਤੂ ਹੈ।

 

LEAVE A REPLY

Please enter your comment!
Please enter your name here