Tokyo Olympics 2020: ਭਾਰਤ ਨੇ Argentina ਨੂੰ 3-1 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਬਣਾਈ ਜਗ੍ਹਾ

0
72

ਟੋਕੀਓ : ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ (Tokyo Olympics) ਦੇ ਕੁਆਰਟਰ ਫਾਈਨਲ ‘ਚ ਆਪਣੀ ਜਗ੍ਹਾ ਬਣਾ ਲਈ ਹੈ। ਟੀਮ ਨੇ 2016 ਦੇ ਰੀਓ ਓਲੰਪਿਕ ਸੋਨ ਤਮਗਾ ਜੇਤੂ ਅਰਜਨਟੀਨਾ ਦੀ ਟੀਮ ਨੂੰ ਆਪਣੇ ਚੌਥੇ ਮੈਚ ‘ਚ 3-1 ਨਾਲ ਹਰਾਇਆ। ਚਾਰ ਮੈਚਾਂ ‘ਚ ਟੀਮ ਦੀ ਇਹ ਤੀਜੀ ਜਿੱਤ ਹੈ। ਟੀਮ ਨੇ ਨਿ ਨਿਊਜ਼ੀਲੈਂਡ, ਸਪੇਨ ਅਤੇ ਅਰਜਨਟੀਨਾ ਦੇ ਖਿਲਾਫ ਜਿੱਤ ਹਾਸਲ ਕੀਤੀ ਹੈ। ਭਾਰਤ ਨੂੰ ਸਿਰਫ ਆਸਟ੍ਰੇਲੀਆ ਨੇ ਹੀ ਹਰਾਇਆ। ਟੀਮ ਆਪਣੇ ਆਖਰੀ ਗਰੁੱਪ ਏ ਮੈਚ ‘ਚ 30 ਜੁਲਾਈ ਨੂੰ ਮੇਜ਼ਬਾਨ ਜਾਪਾਨ ਨਾਲ ਭਿੜੇਗੀ।

ਭਾਰਤ ਅਤੇ ਅਰਜਨਟੀਨਾ ਦੋਵਾਂ ਨੇ ਮੈਚ ‘ਚ ਚੰਗੀ ਸ਼ੁਰੂਆਤ ਕੀਤੀ। ਪਹਿਲੇ ਕੁਆਰਟਰ ‘ਚ ਕੋਈ ਗੋਲ ਨਹੀਂ ਹੋਇਆ। ਦੂਜੇ ਕੁਆਰਟਰ ‘ਚ ਦੋਵੇਂ ਟੀਮਾਂ ਗੋਲ ਨਹੀਂ ਕਰ ਸਕੀਆਂ। ਅੱਧੇ ਸਮੇਂ ਤੱਕ ਸਕੋਰ 0-0 ਨਾਲ ਬਰਾਬਰ ਸੀ। ਦੋਵਾਂ ਟੀਮਾਂ ਨੇ ਪਹਿਲੇ 30 ਮਿੰਟਾਂ ਵਿੱਚ ਇੱਕ ਵੀ ਪੈਨਲਟੀ ਕਾਰਨਰ ਨਹੀਂ ਬਣਾਇਆ। ਵਰੁਣ ਕੁਮਾਰ ਨੇ 43 ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ।

ਚੌਥੇ ਕੁਆਰਟਰ ਵਿੱਚ ਭਾਰਤ ਨੇ ਦੋ ਗੋਲ ਕੀਤੇ।
ਅਰਜਨਟੀਨਾ ਨੇ ਚੌਥੇ ਕੁਆਟਰ ‘ਚ ਵਾਪਸੀ ਕੀਤੀ। 48 ਵੇਂ ਮਿੰਟ ‘ਚ ਮਾਇਕੋ ਸ਼ੂਥ ਨੇ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਟੀਮਾਂ ਨੇ ਹਮਲਾਵਰ ਖੇਡ ਦਿਖਾਈ। 58 ਵੇਂ ਮਿੰਟ ਵਿੱਚ ਵਿਵੇਕ ਸਾਗਰ ਨੇ ਭਾਰਤ ਲਈ ਮੈਦਾਨੀ ਗੋਲ ਕਰਕੇ ਟੀਮ ਨੂੰ 2-1 ਦੀ ਬੜ੍ਹਤ ਦਿਵਾਈ। ਫਿਰ 59 ਵੇਂ ਮਿੰਟ ‘ਚ ਹਰਮਨਪ੍ਰੀਤ ਸਿੰਘ ਨੇ ਕੋਨਰ ‘ਤੇ ਗੋਲ ਕਰਕੇ ਟੀਮ ਨੂੰ 3-1 ਦੀ ਅਜੇਤੂ ਬੜ੍ਹਤ ਦਿਵਾਈ। ਭਾਰਤ ਨੂੰ ਕੁੱਲ 8 ਕਾਰਨਰ ਮਿਲੇ ਅਤੇ ਭਾਰਤ ਨੇ ਦੋ ਵਿੱਚ ਗੋਲ ਕੀਤੇ।

ਭਾਰਤ ਗਰੁੱਪ ‘ਚ ਦੂਜੇ ਸਥਾਨ’ ਤੇ ਹੈ
ਤੀਜੀ ਜਿੱਤ ਦੇ ਨਾਲ ਭਾਰਤੀ ਹਾਕੀ ਟੀਮ 9 ਅੰਕਾਂ ਦੇ ਨਾਲ ਗਰੁੱਪ ਏ ਵਿੱਚ ਦੂਜੇ ਨੰਬਰ ਉੱਤੇ ਹੈ। ਆਸਟ੍ਰੇਲੀਆ ਨੇ ਸਾਰੇ 4 ਮੈਚ ਜਿੱਤੇ ਹਨ ਅਤੇ 12 ਅੰਕਾਂ ਨਾਲ ਟੀਮ ਸਿਖਰ ‘ਤੇ ਹੈ। ਸਪੇਨ, ਨਿਊਜ਼ੀਲੈਂਡ ਅਤੇ ਅਰਜਨਟੀਨਾ ਦੇ 4-4 ਮੈਚਾਂ ਤੋਂ ਬਾਅਦ 4-4 ਅੰਕ ਹਨ। ਪਰ ਗੋਲ ਔਸਤਨ ਦੇ ਆਧਾਰ ‘ਤੇ ਸਪੇਨ ਤੀਜੇ, ਨਿਊਜ਼ੀਲੈਂਡ ਚੌਥੇ ਅਤੇ ਅਰਜਨਟੀਨਾ ਦੀ ਟੀਮ ਪੰਜਵੇਂ ਸਥਾਨ’ ਤੇ ਹੈ। ਮੇਜ਼ਬਾਨ ਜਾਪਾਨ ਦੇ 4 ਮੈਚਾਂ ਵਿੱਚ 1 ਅੰਕ ਹੈ। ਟੀਮ ਨੇ ਹੁਣ ਤਕ ਕੋਈ ਮੈਚ ਨਹੀਂ ਜਿੱਤਿਆ ਹੈ।

LEAVE A REPLY

Please enter your comment!
Please enter your name here