Tokyo Olympics ਦੇ ਸੈਮੀਫਾਈਨਲ ‘ਚ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ

0
79

ਟੋਕੀਓ ‘ਚ ਜਾਰੀ ਓਲੰਪਿਕ ਖੇਡਾਂ ‘ਚ ਭਾਰਤ ਦੇ ਮੈਡਲ ਜਿੱਤਣ ਦੀ ਗਿਣਤੀ ਫਿਲਹਾਲ ਇਕ ਤੋਂ ਦੋ ਹੋ ਗਈ। ਵੇਟਲਿਫਟਰ ਮੀਰਾਬਾਈ ਚਾਨੂ ਦੇ ਸਿਲਵਰ ਜਿੱਤਣ ਤੋਂ ਬਾਅਦ ਐਤਵਾਰ ਨੂੰ ਬੈਡਮਿੰਟਨ ਪਲੇਅਰ ਪੀਵੀ ਸਿੰਧੂ ਨੇ ਕਾਂਸਾ ਮੈਡਲ ਜਿੱਤਿਆ।

ਭਾਰਤ ਅਤੇ ਆਸਟ੍ਰੇਲੀਆ ਦੀ ਮਹਿਲਾ ਹਾਕੀ ਟੀਮ ਵਿਚਕਾਰ ਟੋਕੀਓ ਓਲੰਪਿਕ 2020 ਦਾ ਕੁਆਰਟਰ ਫਾਈਨਲ ਮੈਚ ਬਹੁਤ ਵਧੀਆ ਰਿਹਾ। ਮੈਚ ਦੇ ਪਹਿਲੇ ਕੁਆਰਟਰ ‘ਚ ਦੋਵਾਂ ਟੀਮਾਂ ਵਿਚਕਾਰ ਕੜਾ ਮੁਕਾਬਲਾ ਦੇਖਿਆ ਗਿਆ ਤੇ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਹਾਲਾਂਕਿ ਦੂਸਰੇ ਕੁਆਰਟਰ ਦੀ ਖੇਡ ਖ਼ਤਮ ਹੋ ਗਈ ਹੈ ਤੇ ਫਿਰ ਭਾਰਤ ਨੇ ਹਾਫ ਟਾਈਮ ‘ਚ ਆਸਟ੍ਰੇਲੀਆ ‘ਤੇ 1-0 ਦੀ ਬੜਤ ਬਣਾ ਲਈ ਹੈ। ਭਾਰਤ ਵੱਲੋਂ ਗੁਰਲੀਨ ਕੌਰ ਨੇ ਇੱਕ ਗੋਲ ਕੀਤਾ ਹੈ।

ਭਾਰਤ ਦੀ ਦੌੜਾਕ ਦੁਤੀ ਚੰਦ ਓਲੰਪਿਕ ਸਟੇਡੀਅਮ ਟ੍ਰੈਕ 2 ‘ਚ ਔਰਤਾਂ ਦੀ 200 ਮੀਟਰ ਦੌੜ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰਨ ‘ਚ ਅਸਫਲ ਰਹੀ। ਹੀਟ 4 ‘ਚ ਦੌੜ ਦੁਤੀ ਨੇ ਸੀਜ਼ਨ ਦੀ ਸਭ ਤੋਂ ਵੱਧ 23.85 ਟਾਈਮਿੰਗ ਨਾਲ ਖ਼ਤਮ ਕੀਤੀ ਪਰ ਇਹ ਚੰਗਾ ਨਹੀਂ ਰਿਹਾ ਕਿਉਂਕਿ ਉਹ 7ਵੇਂ ਨੰਬਰ ‘ਤੇ ਰਹੀ ਅਤੇ ਨਤੀਜੇ ਵਜੋਂ ਉਹ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹੀ।

ਸ਼ਾਟਪੁਟ ਖਿਡਾਰਨ ਕਮਲ ਪ੍ਰੀਤ ਕੌਰ ਵੀ ਮੈਡਲ ਦਿਵਾ ਸਕਦੀ ਹੈ ਕਿਉਂਕਿ ਇਹ ਸੈਮੀਫਾਈਨਲ ‘ਚ ਪਹੁੰਚ ਗਈ ਹੈ ਤੇ ਅੱਜ ਉਸ ਦਾ ਸੈਮੀਫਾਈਨਲ ਮੁਕਾਬਲਾ ਹੋਵੇਗਾ। ਸੈਮੀਫਾਈਨਲ ਜਿੱਤਣ ਦੇ ਨਾਲ ਹੀ ਭਾਰਤ ਦਾ ਇਕ ਹੋਰ ਮੈਡਲ ਪੱਕਾ ਹੋ ਜਾਵੇਗਾ।ਇਸ ਦੇ ਨਾਲ ਹੀ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਇਨ੍ਹਾਂ ਖਿਡਾਰਨਾਂ ਨੇ ਅਸਟਰੇਲੀਆ ਨੂੰ 1-0 ਨਾਲ ਮਾਤ ਦਿੱਤੀ ਹੈ।

ਮਹਿਲਾ ਹਾਕੀ ਟੀਮ ਦੀ ਜਿੱਤ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਕਪਤਾਨ ਨੇ ਕਿਹਾ, “ਸਾਡੀ ਮਹਿਲਾ ਹਾਕੀ ਟੀਮ ‘ਤੇ ਮਾਣ ਹੈ ਕਿ ਉਸਨੇ ਤਿੰਨ ਵਾਰ ਓਲੰਪਿਕ ਚੈਂਪੀਅਨ ਆਸਟਰੇਲੀਆ ਨੂੰ ਹਰਾ ਕੇ ਓਲੰਪਿਕ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ।” ਮੈਚ ਦੀ ਇਕੋ ਇਕ ਗੋਲ ਕਰਨ ਵਾਲੀ ਅੰਮ੍ਰਿਤਸਰ ਦੀ ਗੁਰਜੀਤ ਕੌਰ ਨੂੰ ਵਧਾਈ ਦਿੱਤੀ।

LEAVE A REPLY

Please enter your comment!
Please enter your name here