TMC ਦੀ ਸਰਕਾਰ ਬਣੀ ਤਾਂ ਹਰ ਮਹੀਨੇ ਮਹਿਲਾਵਾਂ ਨੂੰ ਦੇਵਾਂਗੇ 5 ਹਜ਼ਾਰ ਰੁਪਏ

0
140

ਗੋਆ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੇ ਨਵੇਂ -ਨਵੇਂ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇੱਕ ਹਫਤਾ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ (ਆਪ) ਨੇ ਮਹਿਲਾ ਸਸ਼ਕਤੀਕਰਨ ਦੇ ਨਾਂ ‘ਤੇ ਔਰਤਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ।

ਪਹਿਲੇ ਦਿਨ ਤੋਂ ਬਾਰਡਰ ਤੇ ਬੈਠੀ ਡਾਕਟਰ ਰਿਤੂ ਹੋਈ PM ਮੋਦੀ ਤੇ ਗਰਮ, ਜਾਂਦੇ ਜਾਂਦੇ ਵੀ ਸੁਣਾ ਦਿੱਤੀਆਂ ਖਰੀਆਂ ਖਰੀਆਂ

ਹੁਣ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਕਿਹਾ ਹੈ ਕਿ ਜੇਕਰ ਗੋਆ ਵਿੱਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਗ੍ਰਹਿ ਲਕਸ਼ਮੀ ਯੋਜਨਾ ਤਹਿਤ ਔਰਤਾਂ ਨੂੰ ਹਰ ਮਹੀਨੇ 5 ਹਜ਼ਾਰ ਰੁਪਏ ਦਿੱਤੇ ਜਾਣਗੇ। ਟੀਐਮਸੀ ਨੇ ਸ਼ਨੀਵਾਰ ਨੂੰ ਗ੍ਰਹਿ ਲਕਸ਼ਮੀ ਕਾਰਡ ਲਾਂਚ ਕੀਤਾ।

ਰਾਤ ਨੂੰ ਸ਼ੰਭੂ ਬਾਰਡਰ ‘ਤੇ ਬਣਿਆ ਵਿਆਹ ਵਰਗਾ ਮਾਹੌਲ, ਇਤਿਹਾਸਕ ਪਲ ਦੇਖਣ ਲਈ ਪਟਿਆਲਾ ਤੋਂ ਆਈਆਂ ਕੁੜੀਆਂ

ਟੀਐਮਸੀ ਸੰਸਦ ਮੈਂਬਰ ਅਤੇ ਗੋਆ ਦੇ ਸੂਬਾ ਇੰਚਾਰਜ ਮਹੂਆ ਮੋਇਤਰਾ ਨੇ ਕਿਹਾ, ‘ਇਹ ਵਿਆਪਕ ਕਵਰੇਜ ਹੋਵੇਗਾ। ਜਿਸ ਦਾ ਮਤਲਬ ਹੈ ਕਿ ਇਹ ਸਕੀਮ ਕਿਸੇ ਵਿਸ਼ੇਸ਼ ਜਾਤੀ ਜਾਂ ਭਾਈਚਾਰੇ ਨਾਲ ਸੰਬੰਧਤ ਨਹੀਂ ਹੋਵੇਗੀ। ਇਸ ਦੇ ਨਾਲ ਹੀ ਤੁਹਾਨੂੰ ਕਿਸੇ ਵਿਸ਼ੇਸ਼ ਆਰਥਿਕ ਤੌਰ ‘ਤੇ ਵਾਂਝੇ ਵਰਗ ਜਾਂ BPL ਸ਼੍ਰੇਣੀ ਨਾਲ ਸੰਬੰਧਤ ਹੋਣ ਦੀ ਲੋੜ ਨਹੀਂ ਹੈ। ਹਰ ਕਿਸੇ ਨੂੰ ਇਸ ਸਕੀਮ ਦਾ ਲਾਭ ਮਿਲੇਗਾ।

ਉਨ੍ਹਾਂ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਇਹ ਯੋਜਨਾ ਬਹੁਤ ਸਫ਼ਲ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਹਰ ਘਰੇਲੂ ਔਰਤ ਨੂੰ ਇਸ ਸਕੀਮ ਦਾ ਲਾਭ ਮਿਲੇਗਾ।

 

LEAVE A REPLY

Please enter your comment!
Please enter your name here