ਪੰਜਾਬ ਪੁਲਿਸ ਦੇ ਤਿੰਨ ਮੁਲਾਜ਼ਮ ਬਰਖਾਸਤ, ਪੜ੍ਹੋ ਕੀ ਹੈ ਮਾਮਲਾ

0
47

– ਐਸ ਐਸ ਪੀ ਦੀਪਕ ਪਾਰੀਕ ਵੱਲੋਂ ਜ਼ਿਲ੍ਹੇ ਦੇ ਦੋ ਪੁਲਿਸ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਅਤੇ ਇੱਕ ਨੂੰ ਗੈਰਹਾਜ਼ਰ ਰਹਿਣ ਕਾਰਨ ਕੀਤਾ ਬਰਖਾਸਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਅਪ੍ਰੈਲ 2025: ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰਨ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਤੀਬੱਧਤਾ ਤਹਿਤ ਐਸ ਐਸ ਪੀ ਦੀਪਕ ਪਾਰੀਕ ਸੀਨੀਅਰ ਕਪਤਾਨ ਪੁਲਿਸ, ਐਸ. ਏ. ਐਸ. ਨਗਰ ਵੱਲੋਂ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਤਿੰਨ ਪੁਲਿਸ ਕਰਮਚਾਰੀਆਂ ਚੋਂ ਦੋ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਦਰਜ ਮੁਕੱਦਮਿਆਂ ਅਤੇ ਇੱਕ ਨੂੰ ਗੈਰਹਾਜ਼ਰ ਰਹਿਣ ਦੇ ਦੋਸ਼ ਵਿੱਚ ਨੌਕਰੀ ਤੋਂ ਬਰਖਾਸਤ ਕਰਨ ਦੇ ਆਦੇਸ਼ ਕੀਤੇ ਹਨ।

ਇਹ ਵੀ ਪੜ੍ਹੋ: ਸੂਬੇ ਦੀ ਨੁਹਾਰ ਬਦਲਣ ਲਈ CM ਮਾਨ ਦੀ ਅਗਵਾਈ ਹੇਠ ਵਜ਼ਾਰਤ ਵੱਲੋਂ ‘ਰੰਗਲਾ ਪੰਜਾਬ ਵਿਕਾਸ ਯੋਜਨਾ’ ਨੂੰ ਹਰੀ ਝੰਡੀ

ਇਨ੍ਹਾਂ ਵਿੱਚ ਥਾਣੇਦਾਰ (ਲੋਕਲ ਰੈਂਕ) ਹਰਵਿੰਦਰ ਸਿੰਘ ਨੰਬਰ 65/ਐਸ.ਏ.ਐਸ.ਨਗਰ -ਕੁਰੱਪਸ਼ਨ ਕੇਸ, ਸਹਾਇਕ ਥਾਣੇਦਾਰ (ਲੋਕਲ ਰੈਂਕ) ਕੁਲਦੀਪ ਸਿੰਘ ਨੰਬਰ 145/ਐਸ.ਏ.ਐਸ.ਨਗਰ-ਕੁਰੱਪਸ਼ਨ ਕੇਸ ਅਤੇ ਸੀਨੀਅਰ ਸਿਪਾਹੀ ਜਸਵੀਰ ਸਿੰਘ ਨੰਬਰ 2284/ਐਸ.ਏ.ਐਸ.ਨਗਰ ਨੂੰ ਗੈਰਹਾਜ਼ਰ ਰਹਿਣ ਕਾਰਨ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here