ਜਲੰਧਰ, 2 ਅਗਸਤ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਵਿੱਚ ਵਿਘਨ ਪੈਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਹਸਪਤਾਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਨੂੰ ਮੁੱਖ ਰੱਖਦਿਆਂ ਕਿਹਾ ਕਿ ਸਮੇਂ ਸਿਰ ਆਕਸੀਜਨ ਦੀ ਉਪਲਬੱਧਤਾ ਅਤੇ ਸਹੀ ਪ੍ਰਬੰਧਨ ਨਾਲ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸੀ ਪਰ ਅਜਿਹਾ ਨਾ ਹੋ ਸਕਿਆ ।
ਆਕਸੀਜ਼ਨ ਪਲਾਂਟ ਸੁਪਰਵਾਈਜਰ ਨੂੰ ਸਿਹਤ ਮੰਤਰੀ ਨੇ ਕੀਤਾ ਬਰਖਾਸਤ
ਸਿਵਲ ਹਸਪਤਾਲ ਵਿਚ ਆਕਸੀਜਨ ਪਲਾਂਟ ਦੀ ਦੇਖਰੇਖ ਨਾ ਕਰਨ ਦੇ ਚਲਦਿਆਂ ਜਿਹੜੇ ਤਿੰਨ ਮਰੀਜ਼ਾਂ ਦੇ ਮੌਤ ਹੋ ਗਈ ਦਾ ਜਿੰਮੇਵਾਰ ਪਾਏ ਜਾਣ ਵਾਲੇ ਆਕਸੀਜ਼ਨ ਪਲਾਂਟ ਦਾ ਸੁਪਰਵਾਈਜਰ ਨਰਿੰਦਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਦਿਨ ਐਤਵਾਰ ਨੂੰ ਘਟਨਾਕ੍ਰਮ ਵਾਪਰਿਆ ਉਸ ਦਿਨ ਸੁਪਰਵਾਈਜਰ ਨਰਿੰਦਰ ਛੁੱਟੀ ’ਤੇ ਸੀ। ਪਹਿਲਾ ਤੋਂ ਸੁਪਰਵਾਈਜਰ ਕਮ ਟੈਕਨੀਸ਼ੀਅਨ ਦੀ ਘਾਟ ਦੇ ਚੱਲਦੇ ਆਕਸੀਜਨ ਪਲਾਂਟ ਰੱਬ ਆਸਰੇ ਚੱਲ ਰਿਹਾ ਸੀ । ਹਾਲਾਂਕਿ ਹੁਣ ਨਰਿੰਦਰ ਦੀ ਬਰਖਾਸਤਗੀ ਤੋਂ ਬਾਅਦ ਇੱਕ ਟੈਕਨੀਸ਼ੀਅਨ ਬਚਿਆ ਹੈ। ਜਿ਼ਕਰਯੋਗ ਹੈ ਕਿ ਸਿਹਤ ਮੰਤਰੀ ਡਾਕਟਰ ਬਲਬੀਰ ਹਸਪਤਾਲਾਂ ’ਚ ਲੱਗੇ ਆਕਸੀਜਨ ਪਲਾਂਟਾਂ ਨੂੰ ਚਿੱਟਾ ਹਾਥੀ ਕਰਾਰ ਦੇ ਚੁੱਕੇ ਹਨ ।
Read More : ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਡਾਇਰੀਆ ਪ੍ਰਭਾਵਿਤ ਪਿੰਡ ਚੰਗੇਰਾ ਦਾ ਦੌਰਾ