ਖਾਲਿਸਤਾਨੀ ਪੱਖੀ ਨਾਅਰੇ ਲਿਖਣ ਵਾਲੇ ਤਿੰਨ ਗ੍ਰਿਫ਼ਤਾਰ

0
35
War on Drugs

ਬਠਿੰਡਾ, 31 ਅਕਤੂਬਰ 2025 : ਪਾਬੰਦੀਸੁ਼ਦਾ ਸੰਗਠਨ ਸਿੱਖ ਫਾਰ ਜਸਟਿਸ (Sikhs for JusticeSikhs for Justice) ਨਾਲ ਜੁੜੇ ਤਿੰਨ ਵਿਅਕਤੀਆਂ ਨੂੰ ਬਠਿੰਡਾ ਪੁਲਸ (Bathinda Police) ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕਿਸ ਕਾਰਨ ਕੀਤਾ ਗਿਆ ਹੈ ਗ੍ਰਿਫ਼ਤਾਰ

ਪੰਜਾਬ ਪੁਲਸ ਨੇ ਬਠਿੰਡਾ ਦੇ ਭਿਸੀਆਣਾ ਅਤੇ ਮਾਨਾਂਵਾਲਾ ਪਿੰਡਾਂ ਦੇ ਸਕੂਲਾਂ ਦੀਆਂ ਕੰਧਾਂ `ਤੇ ਖਾਲਿਸਤਾਨ ਪੱਖੀ ਨਾਅਰੇ (Pro-Khalistan slogans) ਲਿਖਣ ਦੇ ਦੋਸ਼ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਦੱਸਣਯੋਗ ਹੈ ਕਿ ਪਕੜੇ ਗਏ ਵਿਅਕਤੀ ਐਸ. ਐਫ. ਜੇ. ਨਾਲ ਜੁੜੇ ਹੋਏ ਹਨ ਤੇ ਅਮਰੀਕਾ ਵਿਖੇ ਰਹਿੰਦੇ ਉਕਤ ਸੰਗਠਨ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਦੇ ਇਸ਼ਾਰਿਆਂ ਤੇ ਕੰੰਮ ਕਰਦੇ ਹਨ।

ਪਕੜੇ ਗਏ ਵਿਅਕਤੀਆਂ ਤੋਂ ਕੀਤੀ ਜਾ ਰਹੀ ਹੈ ਪੁੱਛਗਿੱਛ : ਡੀ. ਜੀ. ਪੀ.

ਪੰਜਾਬ ਪੁਲਸ ਦੇ ਮੁਖੀ ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਗੌਰਵ ਯਾਦਵ (Gaurav Yadav) ਨੇ ਦੱਸਿਆ ਕਿ ਜਿਨ੍ਹਾਂ ਤਿੰਨ ਜਣਿਆਂ ਨੂੰ ਬਠਿੰਡਾ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੋਂ ਸਮੁੱਚੇ ਮਾਮਲੇ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਪੁੱਛਗਿੱਦ ਜਾਰੀ ਹੈ ਅਤੇ ਬਠਿੰਡਾ ਪੁਲਸ ਵਲੋਂ ਵੀ ਇਸ ਸਬੰਧੀ ਜਲਦੀ ਹੀ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ ।

Read More : ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਕੇਸ ਨੂੰ 24 ਘੰਟਿਆਂ ਅੰਦਰ ਸੁਲਝਾਇਆ

LEAVE A REPLY

Please enter your comment!
Please enter your name here