ਚੰਡੀਗੜ੍ਹ, 10 ਨਵੰਬਰ 2025 : ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ (Power Minister Sanjiv Arora) ਨੇ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਆਖਿਆ ਹੈ ਕਿ ਜਿਹੜੇ ਵੀ ਬਿਜਲੀ ਖਪਤਕਾਰਾਂ ਵਲੋਂ ਬਿਜਲੀ ਲੋਡ ਦੀ ਮੰਗ ਕਰਨ ਵੇਲੇ ਪਹਿਲਾਂ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਦਾ ਸੀ ਹੁਣ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
50 ਕਿਲੋਵਾਟ ਤੱਕ ਦੇ ਘਰੇਲੂ ਅਤੇ ਵਪਾਰਕ ਕੁਨੈਕਸ਼ਨਾਂ ਵਾਲੇ ਖਪਤਕਾਰਾਂ ਨੂੰ ਨਹੀਂ ਹੋਵੇਗੀ ਟੈਸਟ ਰਿਪੋਰਟ ਜਮ੍ਹਾਂ ਕਰਨ ਦੀ ਲੋੜ : ਕੈਬਨਿਟ ਮੰਤਰੀ
ਬਿਜਲੀ ਮੰਤਰੀ ਪੰਜਾਬ ਸੰਜੀਵ ਅਰੋੜਾ ਨੇ ਪੰਜਾਬ ਦੇ ਬਿਜਲੀ ਖਪਤਕਾਰ ਜਿਹੜੇ ਕਿ 50 ਕਿਲੋਵਾਟ ਤੱਕ ਚਾਹੇ ਉਹ ਘਰੇਲੂ ਅਤੇ ਚਾਹੇ ਉਹ ਵਪਾਰਕ ਕੁਨੈਕਸ਼ਨ ਲੈਣਾ ਚਾਹੁੰਦੇ ਹਨ ਵਾਲੇ ਖਪਤਕਾਰਾਂ ਨੂੰ ਟੈਸਟ ਰਿਪੋਰਟ ਜਮ੍ਹਾ (Submit test report) ਕਰਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਪਹਿਲਾਂ ਅਜਿਹੇ ਖਪਤਕਾਰਾਂ ਨੂੰ ਟੈਸਟ ਰਿਪੋਰਟ ਜਮ੍ਹਾਂ ਕਰਵਾਉਣੀ ਹੀ ਪੈਂਦੀ ਸੀ । ਅਰੋੜਾ ਨੇ ਖਪਤਕਾਰਾਂ ਨੂੰ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਮਾਣਿਤ ਠੇਕੇਦਾਰਾਂ ਨੂੰ ਨਿਯੁਕਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਫੈਸਲਾ 70-75 ਪ੍ਰਤੀਸ਼ਤ ਖਪਤਕਾਰਾਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕਰੇਗਾ ।
100 ਕਿਲੋਵਾਟ ਤੋਂ ਵਧ ਦੇ ਕੁਨੈਕਸ਼ਨਾਂ ਲਈ ਪਵੇਗੀ ਸਿਰਫ਼ ਮੁੱਖ ਬਿਜਲੀ ਇੰਸਪੈਕਟਰ ਦੀ ਜਾਂਚ ਦੀ ਲੋੜ
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ 100 ਕਿਲੋਵਾਟ (100 kilowatts) ਤੋਂ ਵੱਧ ਦੇ ਕੁਨੈਕਸ਼ਨਾਂ ਲਈ, ਸਿਰਫ ਮੁੱਖ ਬਿਜਲੀ ਇੰਸਪੈਕਟਰ ਦੀ ਜਾਂਚ ਦੀ ਲੋੜ ਹੋਵੇਗੀ । ਉਨ੍ਹਾਂ ਕਿਹਾ ਕਿ ਵਿਭਾਗ ਨੂੰ ਅਕਸਰ ਸਿ਼ਕਾਇਤਾਂ ਮਿਲ ਰਹੀਆਂ ਸਨ ਕਿ ਨਵੇਂ
ਕੁਨੈਕਸ਼ਨ ਪ੍ਰਾਪਤ ਕਰਨ ਵੇਲੇ ਖਪਤਕਾਰਾਂ ਨੂੰ ਬੇਲੋੜੇ ਦਸਤਾਵੇਜ਼ਾਂ ਅਤੇ ਪ੍ਰਕਿਰਿਆਵਾਂ ਵਿੱਚ ਉਲਝਾਇਆ ਜਾ ਰਿਹਾ ਹੈ । ਇਸ ਫੈਸਲੇ ਨਾਲ ਜਨਤਾ ਨੂੰ ਕਾਫ਼ੀ ਰਾਹਤ ਮਿਲੇਗੀ ਅਤੇ ਸਰਕਾਰ ਇਹ ਯਕੀਨੀ ਬਣਾਉਣ ਲਈ ਹੋਰ ਕਦਮ ਚੁੱਕਦੀ ਰਹੇਗੀ ਕਿ ਲੋਕਾਂ ਨੂੰ ਬਿਜਲੀ ਕੁਨੈਕਸ਼ਨ ਜਲਦੀ ਅਤੇ ਆਸਾਨੀ ਨਾਲ ਮਿਲਣ ।
Read More : ਪੰਜਾਬ ਬਣਿਆ ਨਿਵੇਸ਼ਕਾਂ ਦੀ ਪਹਿਲੀ ਪਸੰਦ : ਸੰਜੀਵ ਅਰੋੜਾ









