ਭਾਜਪਾ ਦੇ ਇਸ ਆਗੂ ‘ਤੇ ਹੋਇਆ ਹਮਲਾ, ਪਿਸਤੌਲ ਦੀ ਨੋਕ ‘ਤੇ ਖੋਹੀ ਚੇਨ
ਹੁਸ਼ਿਆਰਪੁਰ ਭਾਜਪਾ ਦੇ ਉਪ ਪ੍ਰਧਾਨ ਸਤੀਸ਼ ਬਾਬਾ ‘ਤੇ ਵੀਰਵਾਰ ਨੂੰ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਹਮਲਾਵਰਾਂ ਨੇ ਪਿਸਤੌਲ ਦੀ ਨੋਕ ‘ਤੇ ਤਿੰਨ ਤੋਲੇ ਵਜ਼ਨ ਦੀ ਚੇਨ ਵੀ ਖੋਹ ਲਈ। ਉਹ ਉਸ ਸਮੇਂ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ, ਮਜ਼ਦੂਰ ਖਾਣਾ ਖਾਣ ਗਏ ਹੋਏ ਸਨ। ਇਸ ਦੌਰਾਨ ਬਾਈਕ ‘ਤੇ ਆਏ ਚਾਰ ਬਦਮਾਸ਼ਾਂ ਨੇ ਉਸ ‘ਤੇ ਹਮਲਾ ਕਰ ਦਿੱਤਾ।
ਰਿਵਾਲਵਰ ਦਿਖਾ ਕੇ ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ
ਸਤੀਸ਼ ਬਾਬਾ ਖੇਤਾਂ ਵਿੱਚ ਆਲੂ ਬੀਜਣ ਲਈ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਸੀ ਤਾਂ ਉਸੇ ਸਮੇਂ ਦੋ ਮੋਟਰਸਾਈਕਲਾਂ ’ਤੇ ਸਵਾਰ 4 ਬਦਮਾਸ਼ ਖੇਤਾਂ ਵਿੱਚ ਆ ਗਏ। ਉਨ੍ਹਾਂ ਨੇ ਭਾਜਪਾ ਆਗੂ ਨੂੰ ਫੜ ਲਿਆ ਅਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਇਕ ਨੌਜਵਾਨ ਨੇ ਉਸ ਦੇ ਗਲੇ ‘ਚੋਂ ਸੋਨੇ ਦੀ ਚੇਨ ਕੱਢ ਲਈ। ਜਦੋਂ ਸਤੀਸ਼ ਬਾਬਾ ਨੇ ਉਸ ਨੌਜਵਾਨ ਨੂੰ ਫੜਿਆ ਤਾਂ ਇਕ ਹੋਰ ਅਪਰਾਧੀ ਉਸ ਕੋਲ ਆਇਆ ਅਤੇ ਉਸ ਨੂੰ ਰਿਵਾਲਵਰ ਦਿਖਾਉਂਦੇ ਹੋਏ ਕਿਹਾ ਕਿ ਮੈਂ ਉਸ ਨੂੰ ਗੋਲੀ ਮਾਰ ਦਿਆਂਗਾ। ਇਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਿਆ।
ਪੁਲਿਸ ਨੇ ਮਾਮਲਾ ਦਰਜ ਕੀਤਾ
ਜ਼ਖ਼ਮੀ ਭਾਜਪਾ ਆਗੂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਉਸਦੇ ਦਿੱਤੇ ਬਿਆਨਾਂ ਦੇ ਆਧਾਰ ‘ਤੇ ਸ਼ਿਕਾਇਤ ਦਰਜ ਕਰ ਲਈ ਹੈ। ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੇ ਕਿਹਾ ਕਿ ਪੰਜਾਬ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਹਰ ਰੋਜ਼ ਅਪਰਾਧ ਅਤੇ ਨਸ਼ਾਖੋਰੀ ਵਧ ਰਹੀ ਹੈ ਅਤੇ ਪੰਜਾਬ ਸਰਕਾਰ ਸੁੱਤੀ ਪਈ ਹੈ।